ਗੁਰਦੁਆਰਾ ਜੋਤੀ ਸਰੂਪ ਦੇ ਕਥਾਵਾਚਕ ’ਤੇ ਹਮਲੇ ਦੀ ਭਾਈ ਲੌਂਗੋਵਾਲ ਵਲੋਂ ਨਿੰਦਾ

  |   Amritsarnews

ਅੰਮ੍ਰਿਤਸਰ (ਦੀਪਕ) - ਗੁਰਦੁਆਰਾ ਜੋਤੀ ਸਰੂਪ ਸ੍ਰੀ ਫਤਿਹਗੜ੍ਹ ਸਾਹਿਬ ਦੇ ਕਥਾਵਾਚਕ ਭਾਈ ਅਤਰ ਸਿੰਘ ਦੀ ਬੀਤੀ ਰਾਤ ਪਿੰਡ ਝੰਜੇਡ਼ੀ ਵਿਖੇ ਕੁਝ ਲੋਕਾਂ ਵਲੋਂ ਕੀਤੀ ਗਈ ਕੁੱਟ-ਮਾਰ ਅਤੇ ਕੱਕਾਰਾਂ ਦੀ ਬੇਅਦਬੀ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ’ਚ ਵਿਗਡ਼ ਰਹੀ ਅਮਨ-ਕਾਨੂੰਨ ਦੀ ਸਥਿਤੀ ’ਤੇ ਚਿੰਤਾ ਪ੍ਰਗਟ ਕੀਤੀ ਹੈ।

ਦੱਸਣਯੋਗ ਹੈ ਕਿ ਬੀਤੀ ਰਾਤ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਕਥਾ ਕਰ ਕੇ ਪਰਤ ਰਹੇ ਭਾਈ ਅਤਰ ਸਿੰਘ ਦੀ ਪਿੰਡ ਝੰਜੇੜੀ ਵਿਖੇ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਕੁੱਟ-ਮਾਰ ਕਰਦਿਆਂ ਉਸ ਦੀ ਗੱਡੀ ਦਾ ਨੁਕਸਾਨ ਕੀਤਾ ਗਿਆ ਤੇ ਉਸ ਦੇ ਕੱਕਾਰਾਂ ਦੀ ਵੀ ਤੌਹੀਨ ਕੀਤੀ ਗਈ। ਭਾਈ ਲੌਂਗੋਵਾਲ ਨੇ ਇਸ ਦੀ ਨਿੰਦਾ ਕਰਦਿਆਂ ਪੰਜਾਬ ਸਰਕਾਰ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਰਾਜਧਾਨੀ ਚੰਡੀਗਡ਼੍ਹ ਨੇੜੇ ਅਜਿਹਾ ਮਾਹੌਲ ਹੈ ਤਾਂ ਬਾਕੀ ਪੰਜਾਬ ’ਚ ਕੀ ਹਾਲ ਹੋਵੇਗਾ। ਕਥਾਵਾਚਕ ’ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।...

ਫੋਟੋ - http://v.duta.us/vwv79AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/_OwyPAAA

📲 Get Amritsar News on Whatsapp 💬