ਜੁਮੈਟੋ ਦੇ ਵਰਕਰਾਂ ਨੇ ਕੰਪਨੀ ਖਿਲਾਫ ਖੋਲਿ੍ਹਆ ਮੋਰਚਾ, ਦਿੱਤੀ ਚਿਤਾਵਨੀ

  |   Firozepur-Fazilkanews

ਫਿਰੋਜ਼ਪੁਰ (ਭੁੱਲਰ) : ਜੁਮੈਟੋ ਖਾਣਾ ਡਲੀਵਰੀ ਕਰਨ ਵਾਲੇ ਵਰਕਰਾਂ ਵੱਲੋਂ ਕੰਪਨੀ ਵਲੋਂ ਮਿਹਨਤਾਨਾ ਘੱਟ ਕੀਤੇ ਜਾਣ ਦੇ ਵਿਰੋਧ ਵਜੋਂ ਮੁਕੰਮਲ ਹਡ਼ਤਾਲ ਰੱਖ ਕੇ ਕੰਪਨੀ ਦਫਤਰ ਬਗਦਾਦੀ ਗੇਟ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਇਸ ਸਬੰਧੀ ਗੱਲਬਾਤ ਕਰਦੇ ਹੋਏ ਸੰਨੀ, ਮਲਕੀਤ ਸਿੰਘ, ਸੰਜੀਵ, ਨਿਸ਼ਾਨ, ਦੀਪਕ, ਰਜਿੰਦਰ ਸਿੰਘ, ਪਰਮਵੀਰ ਸਿੰਘ, ਸ਼ੂਭਮ ਗੁਲਾਟੀ ਅਤੇ ਜਗਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਤੇ ਛਾਉਣੀ ਵਿਚ ਕੰਮ ਕਰ ਰਹੇ 150 ਦੇ ਕਰੀਬ ਵਰਕਰਾਂ ਦੁਆਰਾ ਮੁਕੰਮਲ ਹਡ਼ਤਾਲ ਕਰਕੇ ਕੰਪਨੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪਹਿਲਾਂ ਕੰਪਨੀ ਵਲੋਂ 25 ਰੁਪਏ ਪ੍ਰਤੀ ਆਰਡਰ ਮਿਲਦੇ ਸੀ ਜੋ ਹੁਣ ਘਟਾ ਕੇ 20 ਰੁਪਏ ਕਰ ਦਿੱਤੇ ਗਏ ਹਨ ਅਤੇ 10 ਰੁਪਏ ਪ੍ਰਤੀ ਕਿੱਲੋਮੀਟਰ ਦੇ ਹਿਸਾਬ ਨਾਲ ਮਿਲਦੇ ਸਨ, ਜੋ ਹੁਣ ਘਟਾ ਕੇ 2 ਰੁਪਏ ਪ੍ਰਤੀ ਕਿੱਲੋਮੀਟਰ ਕਰ ਦਿੱਤੇ ਗਏ ਹਨ। ਜਿਸ ਨਾਲ ਉਨ੍ਹਾਂ ਦਾ ਪੈਟਰੋਲ ਖਰਚਾ ਵੀ ਪੂਰਾ ਨਹੀਂ ਹੋ ਰਿਹਾ ਅਤੇ 2 ਪਹੀਆ ਵਾਹਨ ਦੀ ਟੁੱਟ ਭੰਨ ਵੱਖਰੀ ਹੈ। ਉਨ੍ਹਾਂ ਕਿਹਾ ਕਿ ਰੈਸਟੋਰੈਂਟਾਂ ਨੂੰ ਮੁਨਾਫਾ ਦੇਣ ਬਦਲੇ ਉਨ੍ਹਾਂ ਦੇ ਮਿਹਨਤਾਨੇ ਦੀ ਸੰਘੀ ਘੁੱਟੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪਹਿਲਾਂ ਦਿੱਤਾ ਜਾਂਦਾ ਮਿਹਨਤਾਨਾ ਨਾ ਮਿਲਿਆ ਤਾਂ ਉਹ ਕੰਮ-ਕਾਜ ਠੱਪ ਰੱਖ ਕੇ 3 ਦਿਨਾਂ ਤੱਕ ਹਡ਼ਤਾਲ ਕਰਨਗੇ ਅਤੇ ਅੱਗੇ ਵੀ ਸੰਘਰਸ਼ ਤਿੱਖਾ ਕਰਨਗੇ। ਦੂਜੇ ਪਾਸੇ ਜਦ ਜੁਮੈਟੋ ਦਫਤਰ ਦੇ ਮੈਨੇਜਰ ਗੁਲਸ਼ਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਰਕਰਾਂ ਵਲੋਂ ਕੰਪਨੀ ਵੱਲੋਂ ਪਹਿਲਾਂ ਮਿਲਦੇ ਮਿਹਨਤਾਨੇ ਦੀ ਮੰਗ ਕੀਤੀ ਜਾ ਰਹੀ ਹੈ।

ਫੋਟੋ - http://v.duta.us/0AwJNgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/9xffGwAA

📲 Get Firozepur-Fazilka News on Whatsapp 💬