ਜੇਲ ’ਚ ਹੈਰੋਇਨ ਸਪਲਾਈ ਕਰਨ ਦਾ ਨਵਾਂ ਤਰੀਕਾ, ਵਰਤੇ ਜਾ ਰਹੇ ਢੱਕਣ

  |   Jalandharnews

ਜਲੰਧਰ (ਵਰੁਣ)– ਲੱਖ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਦੀਆਂ ਜੇਲਾਂ ’ਚ ਹੈਰੋਇਨ ਦੀ ਸਪਲਾਈ ਬੰਦ ਨਹੀਂ ਹੋ ਰਹੀ ਹੈ। ਜੇਲ ਅੰਦਰ ਮਿਲੀਭੁਗਤ ਨਾਲ ਹੈਰੋਇਨ ਵੇਚਣ ਵਾਲੇ ਕਰਮਚਾਰੀਆਂ ਨੇ ਸਪਲਾਈ ਕਰਨ ਦਾ ਨਵਾਂ ਤਰੀਕਾ ਲੱਭਿਆ ਹੈ। ਇਸ ਸਮੇਂ ਜੇਲਾਂ ਅੰਦਰ ਟੁੱਥਪੇਸਟ ਅਤੇ ਕੋਲਡ ਡਰਿੰਕ ਦੇ ਢੱਕਣਾਂ ’ਚ ਹੈਰੋਇਨ ਸਪਲਾਈ ਕੀਤੀ ਜਾ ਰਹੀ ਹੈ। ਹਾਲਾਂਕਿ ਜੇਲ ਦੇ ਉੱਚ ਅਧਿਕਾਰੀਆਂ ਨੂੰ ਇਸ ਗੱਲ ਦੀ ਭਿਣਕ ਤੱਕ ਨਹੀਂ ਹੈ ਪਰ ਹੇਠਲੇ ਪੱਧਰ ਦੇ ਕਰਮਚਾਰੀ ਜੇਲਾਂ ’ਚ ਹੈਰੋਇਨ ਸਪਲਾਈ ਕਰਕੇ ਹਰ ਰੋਜ਼ ਹਜ਼ਾਰਾਂ ਰੁਪਏ ਕਮਾ ਰਹੇ ਹਨ।

ਹਾਲ ’ਚ ਹੀ ਜੇਲ ਦੇ ਅੰਦਰੋਂ ਖਿੱਚੀ ਗਈ ਇਕ ਫੋਟੋ ਵਾਇਰਲ ਹੋਈ। ਇਹ ਤਸਵੀਰ ਟੁੱਥਪੇਸਟ ਦੇ ਢੱਕਣ ਦੀ ਹੈ, ਜਿਸ ’ਚ ਹੈਰੋਇਨ ਭਰੀ ਹੋਈ ਸੀ। ‘ਜਗ ਬਾਣੀ’ ਦੀ ਟੀਮ ਨੇ ਇਸ ਫੋਟੋ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਤਾਂ ਵਾਇਰਲ ਹੋਈ ਗੱਲ ਸੱਚ ਸਾਬਿਤ ਹੋਈ। ਜਾਂਚ ਕਰਨ ’ਤੇ ਪਤਾ ਲੱਗਾ ਕਿ ਜੇਲਾਂ ਅੰਦਰ ਟੁੱਥਪੇਸਟ ਹੀ ਨਹੀਂ ਸਗੋਂ ਕੋਲਡ ਡਰਿੰਕ ਦੇ ਢੱਕਣਾਂ ’ਚ ਵੀ ਹੈਰੋਇਨ ਵੇਚੀ ਜਾ ਰਹੀ ਹੈ। ਟੁੱਥਪੇਸਟ ਦੇ ਢੱਕਣ ’ਚ 1 ਗ੍ਰਾਮ ਦੇ ਕਰੀਬ ਹੈਰੋਇਨ ਪੈਕ ਹੁੰਦੀ ਹੈ, ਜਿਸ ਦੀ ਕੀਮਤ 3 ਹਜ਼ਾਰ ਰੁਪਏ ਹੈ ਜਦਕਿ ਕੋਲਡ ਡਰਿੰਕ ਦੇ ਢੱਕਣ ’ਚ ਵਿਕ ਰਹੀ ਹੈਰੋਇਨ ਦੀ ਕੀਮਤ 30 ਹਜ਼ਾਰ ਰੁਪਏ ਹੈ। ਜਾਂਚ ’ਚ ਇਹ ਗੱਲ ਵੀ ਸਾਹਮਣੇ ਆਈ ਕਿ ਕੁਝ ਜੇਲਾਂ ਦੇ ਉੱਚ ਅਧਿਕਾਰੀ ਕਾਫ਼ੀ ਸਖਤੀ ਨਾਲ ਚਿੱਟੇ ਦੇ ਕੰਮ-ਕਾਜ ਨੂੰ ਜੇਲ ’ਚੋਂ ਉਖਾੜਨ ਲਈ ਨਵੇਂ-ਨਵੇਂ ਪ੍ਰਬੰਧ ਕਰ ਰਹੇ ਹਨ ਪਰ ਹੇਠਲੇ ਪੱਧਰ ਦੇ ਕਰਮਚਾਰੀ ਆਪਣੇ ਅਧਿਕਾਰੀਆਂ ਦੀਆਂ ਅੱਖਾਂ ’ਚ ਧੂੜ ਪਾ ਕੇ ਨਸ਼ਾ ਸਪਲਾਈ ਕਰ ਰਹੇ ਹਨ। ਇਹੋ ਕਰਮਚਾਰੀ ਹੈਰੋਇਨ ਪੀਣ ਲਈ ਪੇਪਰ, ਮਾਚਿਸ ਅਤੇ ਇੰਜੈਕਸ਼ਨ ਮੁਹੱਈਆ ਕਰਵਾ ਦਿੰਦੇ ਹਨ।...

ਫੋਟੋ - http://v.duta.us/oRLbkgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/dKexDAAA

📲 Get Jalandhar News on Whatsapp 💬