ਟੈਂਡਰ ਲੱਗਣ ਅਤੇ ਠੇਕਾ ਅਲਾਟ ਹੋਣ ਦੇ ਬਾਵਜੂਦ ਅਧ ਵਿਚਾਲੇ ਲਟਕਿਆ ਹੈ ਦੂਜਾ ਪਲੇਟਫਾਰਮ ਦਾ ਕੰਮ

  |   Ropar-Nawanshaharnews

ਰੂਪਨਗਰ, (ਕੈਲਾਸ਼)- ਸਾਲ 1927 ’ਚ ਜਦੋਂ ਰੂਪਨਗਰ ਰੇਲਵੇ ਸਟੇਸ਼ਨ ਦਾ ਨਿਰਮਾਣ ਅੰਗਰੇਜ਼ਾਂ ਨੇ ਕੀਤਾ ਸੀ ਤਾਂ ਸਟੇਸ਼ਨ ’ਤੇ ਚੰਦ ਗੱਡੀਆਂ ਹੀ ਆਉਂਦੀਆਂ -ਜਾਂਦੀਆਂ ਸਨ ਅਤੇ ਯਾਤਰੀਆਂ ਦੀ ਸੁਵਿਧਾ ਲਈ ਸਟੇਸ਼ਨ ’ਤੇ ਇਕ ਛੋਟਾ ਜਿਹਾ ਪਲੇਟਫਾਰਮ ਵੀ ਬਣਾਇਆ ਗਿਆ ਸੀ ਪਰ 92 ਸਾਲ ਦੇ ਅੰਤਰ ਦੌਰਾਨ ਰੂਪਨਗਰ ਰੇਲਵੇ ਸਟੇਸ਼ਨ ’ਤੇ ਵੀ ਲਗਭੱਗ ਦੋ ਦਰਜਨ ਰੇਲ ਯਾਤਰੀ ਗੱਡੀਆਂ ਰੋਜ਼ਾਨਾ ਆਉਂਦੀਆਂ ਹਨ ਅਤੇ ਅਕਸਰ ਸਟੇਸ਼ਨ ’ਤੇ ਜਦੋਂ ਦੋ ਯਾਤਰੀ ਗੱਡੀਆਂ ਕਰਾਸ ਕਰਦੀਆਂ ਹਨ ਤਾਂ ਲੋਕਾਂ ਨੂੰ ਰੇਲਗੱਡੀ ਫਡ਼ਨ ਲਈ ਰੇਲਵੇ ਲਾਈਨ ਪਾਰ ਕਰਕੇ ਜਾਣਾ ਪੈਂਦਾ ਹੈ ਜੋ ਕਿ ਰੇਲਵੇ ਨਿਯਮਾਂ ਦਾ ਉਲੰਘਣ ਵੀ ਹੈ ਅਤੇ ਹਾਦਸੇ ਦਾ ਕਾਰਣ ਵੀ ਬਣ ਸਕਦਾ ਹੈ। ਉਕਤ ਸਮੱਸਿਆ ਨੂੰ ਲੈ ਕੇ ਲੋਕਾਂ ਨੇ ਇਸ ਦੀ ਮੰਗ ਸਮੇਂ-ਸਮੇਂ ਦੇ ਸੰਸਦ ਮੈਂਬਰਾਂ ਕੋਲ ਉਠਾਈ ਜਿਸ ਦੇ ਬਾਅਦ ਸੰਸਦ ਮੈਂਬਰਾਂ ਨੇ ਇਹ ਮੰਗ ਰੇਲਵੇ ਵਿਭਾਗ ਤੱਕ ਪਹੁੰਚਾਈ ਅਤੇ ਰੇਲਵੇ ਵਿਭਾਗ ਨੇ ਰੂਪਨਗਰ ਰੇਲਵੇ ਸਟੇਸ਼ਨ ’ਤੇ ਦੂਜਾ ਪਲੇਟਫਾਰਮ ਬਣਾਉਣ ਲਈ ਟੈਂਡਰ ਲਾ ਦਿੱਤੇ।...

ਫੋਟੋ - http://v.duta.us/CO0rowAA

ਇਥੇ ਪਡ੍ਹੋ ਪੁਰੀ ਖਬਰ — - http://v.duta.us/26yVKAAA

📲 Get Ropar-Nawanshahar News on Whatsapp 💬