ਟਿੱਪਰ ਦੀ ਲਪੇਟ ’ਚ ਆਉਣ ਨਾਲ ਵਿਅਕਤੀ ਦੀ ਮੌਤ

  |   Ludhiana-Khannanews

ਲੁਧਿਆਣਾ, (ਅਨਿਲ)- ਥਾਣਾ ਮੇਹਰਬਾਨ ਦੀ ਪੁਲਸ ਨੇ ਬੀਤੀ ਰਾਤ ਟਿੱਪਰ ਚਾਲਕ ਵਲੋਂ ਇਕ ਸਾਈਕਲ ਸਵਾਰ ਨੂੰ ਕੁਚਲਣ ਦੇ ਦੋਸ਼ ਵਿਚ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਇੰਚਾਰਜ ਕੁਲਵੰਤ ਸਿੰਘ ਅਤੇ ਥਾਣੇਦਾਰ ਜੋਗਿੰਦਰਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੂੰ ਮਹੇਸ਼ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਆਪਣੇ ਪਿਤਾ ਲਾਲ ਮੁਖੀ ਦੇ ਨਾਲ ਸਾਈਕਲ ’ਤੇ ਕੰਮ ਦੀ ਭਾਲ ਵਿਚ ਪਿੰਡ ਸੀਡ਼ਾ ਵੱਲ ਜਾ ਰਿਹਾ ਸੀ। ਰਸਤੇ ਵਿਚ ਉਸ ਦਾ ਪਿਤਾ ਸਾਈਕਲ ਤੋਂ ਉਤਰ ਗਿਆ, ਇੰਨੇ ਨੂੰ ਤੇਜ਼ ਰਫਤਾਰ ਟਿੱਪਰ ਚਾਲਕ ਨੇ ਪਿਤਾ ’ਤੇ ਟਿੱਪਰ ਚਡ਼੍ਹਾ ਦਿੱਤਾ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਸਦੇ ਬਾਅਦ ਲੋਕਾਂ ਨੇ ਟਿੱਪਰ ਚਾਲਕ ਜੋਗਾ ਸਿੰਘ ਵਾਸੀ ਸਸਰਾਲੀ ਕਾਲੋਨੀ ਨੂੰ ਮੌਕੇ ’ਤੇ ਕਾਬੂ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ।

ਫੋਟੋ - http://v.duta.us/WfLMuAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/oSQqlAAA

📲 Get Ludhiana-Khanna News on Whatsapp 💬