ਤੁਗਲਕਾਬਾਦ ਮੰਦਰ ਸ਼ਰਧਾ ਦਾ ਕੇਂਦਰ, ਨਿਰਮਾਣ ਤੱਕ ਜਾਰੀ ਰਹੇਗਾ ਅੰਦੋਲਨ : ਅੰਬੇਡਕਰ

  |   Chandigarhnews

ਚੰਡੀਗਡ਼੍ਹ (ਰਮਨਜੀਤ)- ਤੁਗਲਕਾਬਾਦ ਸਥਿਤ ਮੰਦਰ ਬਹੁਜਨ ਸਮਾਜ ਦੇ ਲੋਕਾਂ ਦੀ ਸ਼ਰਧਾ ਦਾ ਕੇਂਦਰ ਹੈ ਅਤੇ ਇਸ ਦੇ ਮੁਡ਼ ਨਿਰਮਾਣ ਤੱਕ ਅੰਦੋਲਨ ਜਾਰੀ ਰੱਖਿਆ ਜਾਵੇਗਾ ਅਤੇ ਇਸ ਲਈ ਸਮਾਜ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਹੈ। ਇਹ ਗੱਲ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਦੇ ਪਡ਼ਪੋਤੇ ਡਾ. ਰਾਜਰਤਨ ਅੰਬੇਡਕਰ ਨੇ ਕਹੀ। ਦਿੱਲੀ ਡਿਵੈੱਲਪਮੈਂਟ ਅਥਾਰਿਟੀ ਵਲੋਂ ਸ੍ਰੀ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੇ ਮਾਮਲੇ ’ਚ ਸ਼ੋਸ਼ਿਤ ਸਮਾਜ ਸੰਗਠਨ ਬੀ.ਐੱਸ. ਫੋਰ ਵਲੋਂ ਇਕ ਬੈਠਕ ਚੰਡੀਗਡ਼੍ਹ ’ਚ ਕੀਤੀ ਗਈ, ਜਿਸ ’ਚ ਪੰਜਾਬ, ਚੰਡੀਗਡ਼੍ਹ ਅਤੇ ਹਰਿਆਣਾ ਦੇ ਕਈ ਕਰਮਚਾਰੀਆਂ ਨੇ ਹਿੱਸਾ ਲਿਆ।

ਬੈਠਕ ਉਪਰੰਤ ਡਾ. ਰਾਜਰਤਨ ਅੰਬੇਡਕਰ, ਐਡ. ਸੰਦੀਪ ਵਾਲਮੀਕਿ ਨੇ ਦਿੱਲੀ ਦੀਆਂ ਦੋਵਾਂ ਸਰਕਾਰਾਂ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਕਿਹਾ ਕਿ ਦਿੱਲੀ ਦੀ ਮੋਦੀ ਸਰਕਾਰ ਨੇ ਯੋਜਨਾ ਬਣਾ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 600 ਸਾਲ ਪੁਰਾਣਾ ਇਤਿਹਾਸਿਕ ਮੰਦਰ ਢਾਹ ਦਿੱਤਾ ਅਤੇ ਦੂਜੀ ਕੇਜਰੀਵਾਲ ਸਰਕਾਰ ਖਡ਼੍ਹ੍ਹੀ ਤਮਾਸ਼ਾ ਦੇਖਦੀ ਰਹੀ। ਇਸ ਮੌਕੇ ਬੀ.ਐੱਸ. ਫੋਰ ਦੇ ਨੈਸ਼ਨਲ ਪ੍ਰੈਜ਼ੀਡੈਂਟ ਰਾਓ ਬਰਿੰਦਰ ਸਵੈਨ , ਜਸਵਿੰਦਰ ਕੌਰ, ਹਰਨੇਕ ਸਿੰਘ ਚੁੰਨੀ, ਰਜਿੰਦਰਨ ਛਟਿਆਰ, ਤ੍ਰਿਲੋਕੀ ਅੰਬੇਡਕਰ, ਰਘੁਬੀਰ ਸਿੰਘ ਬਡਾਲਾ, ਵਿਕਰਮ, ਵਿਸ਼ਵਾਸ, ਕ੍ਰਿਪਾਲ ਸਿੰਘ ਅਤੇ ਹੋਰਨਾਂ ਨੇ ਹਿੱਸਾ ਲਿਆ।

ਫੋਟੋ - http://v.duta.us/kCxxnAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/QFdaUwEA

📲 Get Chandigarh News on Whatsapp 💬