ਦਿੱਲੀ ਗੁਰਦੁਆਰਾ ਕਮੇਟੀ ਵੱਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਰੂਹਾਨੀ ਪ੍ਰਕਾਸ਼’ ਸਮਾਗਮ ਆਯੋਜਿਤ

  |   Jalandharnews

ਜਲੰਧਰ/ਨਵੀਂ ਦਿੱਲੀ (ਚਾਵਲਾ)– ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਰੂਹਾਨੀ ਪ੍ਰਕਾਸ਼' ਸਮਾਗਮ ਇਥੇ ਆਈ.ਜੀ. ਇੰਡੋਰ ਸਟੇਡੀਅਮ ਵਿਖੇ ਕਰਵਾਇਆ ਗਿਆ। ਇਸ ’ਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ 1100 ਵਿਦਿਆਰਥੀਆਂ ਵੱਲੋਂ ਸਮੂਹਿਕ ਤੌਰ ’ਤੇ ਕੀਤੇ ਰਸਭਿੰਨੇ ਕੀਰਤਨ ਨੇ ਅਲੌਕਿਕ ਨਜ਼ਾਰਾ ਪੇਸ਼ ਕੀਤਾ। ਇਹ ਸਮਾਗਮ ਆਪਣੇ ਆਪ ਵਿਚ ਵਿਲੱਖਣ ਹੋ ਨਿਬੜਿਆ ਤੇ ਨਵਾਂ ਇਤਿਹਾਸ ਰਚਿਆ ਗਿਆ ਕਿਉਂਕਿ ਦੁਨੀਆ ਦੇ ਕਿਸੇ ਵੀ ਸਮਾਗਮ ਵਿਚ 1100 ਵਿਦਿਆਰਥੀਆਂ ਵੱਲੋਂ ਸਮੂਹਿਕ ਤੌਰ ’ਤੇ ਕੀਰਤਨ ਕਰਨ ਦਾ ਇਹ ਪਹਿਲਾ ਅਵਸਰ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤਤ ਕਰਦਿਆਂ ਕੀਤੇ ਗਏ ਗੁਰਬਾਣੀ ਦੇ ਜਾਪ ਨੇ 25000 ਦਰਸ਼ਕਾਂ ਨੂੰ ਇਲਾਹੀ ਨੂਰ ਦੇ ਪ੍ਰਤੱਖ ਦਰਸ਼ਨ ਕਰਵਾ ਦਿੱਤੇ।...

ਫੋਟੋ - http://v.duta.us/5n6zCwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/l8HQ_wAA

📲 Get Jalandhar News on Whatsapp 💬