ਪੰਜਾਬ ’ਚ ਹਡ਼੍ਹਾਂ ਲਈ ਸਰਕਾਰ ਅਤੇ ਭਾਖਡ਼ਾ ਮੈਨੇਜਮੈਂਟ ਜ਼ਿੰਮੇਵਾਰ: ਲੱਖੋਵਾਲ

  |   Punjabnews

ਸਮਰਾਲਾ (ਗਰਗ, ਗੁਰਪ੍ਰੀਤ)– ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਜਨਰਲ ਸਕੱਤਰ ਪੰਜਾਬ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪੰਜਾਬ ਅੰਦਰ ਆਏ ਹਡ਼੍ਹਾਂ ਲਈ ਭਾਖਡ਼ਾ-ਬਿਆਸ ਮੈਨੇਜਮੈਂਟ ਬੋਰਡ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹਨ। ਜਦੋਂ ਕਿਸਾਨਾਂ ਨੂੰ ਪਾਣੀ ਦੀ ਲੋਡ਼ ਸੀ ਤਾਂ ਬੋਰਡ ਵੱਲੋਂਂ ਲੋਡ਼ੀਂਦੀ ਮਾਤਰਾ ’ਚ ਪਾਣੀ ਨਹੀਂ ਛੱਡਿਆ ਗਿਆ ਪਰ ਜਦੋਂ ਪਾਣੀ ਖਤਰੇ ਦੇ ਨਿਸ਼ਾਨ ਤੋਂ ਟੱਪ ਗਿਆ ਤਾਂ ਇੱਕਦਮ ਪਾਣੀ ਛੱਡ ਕੇ ਪੰਜਾਬ ’ਚ ਹਡ਼੍ਹ ਲਿਆ ਦਿੱਤੇ ਗਏ। ਪੰਜਾਬ ਸਰਕਾਰ ਨੇ ਪਿਛਲੇ 2 ਸਾਲਾਂ ਤੋਂ ਦਰਿਆਵਾਂ ਤੇ ਨਹਿਰਾਂ ਦੀ ਸਫ਼ਾਈ ਵੱਲ ਕੋਈ ਧਿਆਨ ਨਹੀਂ ਦਿੱਤਾ। ਜਦੋਂ ਬੋਰਡ ਵੱਲੋਂ ਪਾਣੀ ਛੱਡਿਆ ਗਿਆ ਤਾਂ ਸਫਾਈ ਨਾ ਹੋਣ ਕਰਕੇ ਓਵਰਫਲੋਅ ਹੋਏ ਇਸ ਪਾਣੀ ਨੇ ਕਿਸਾਨਾਂ ਦੇ ਖੇਤਾਂ ’ਚ ਤੇ ਘਰਾਂ ’ਚ ਵਡ਼ ਕੇ ਤਬਾਹੀ ਮਚਾ ਦਿੱਤੀ। ਜਿਸਦੇ ਨਾਲ ਅਰਬਾਂ ਰੁਪਏ ਦਾ ਨੁਕਸਾਨ ਹੋ ਗਿਆ ਜਿਸਦੀ ਭਰਪਾਈ ਕਰਨ ਲਈ ਪੰਜਾਬ ਸਰਕਾਰ 40 ਹਜ਼ਾਰ ਰੁਪਏ ਪ੍ਰਤੀ ਏਕਡ਼ ਮੁਆਵਜ਼ਾ ਦੇਵੇ। ਘਰਾਂ ਤੇ ਪਸ਼ੂਆਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਕਣਕ ਦਾ ਬੀਜ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ ਜਿਸਦਾ ਜਥੇਬੰਦੀ ਸਵਾਗਤ ਕਰਦੀ ਹੈ ਅਤੇ ਇਹ ਮੰਗ ਵੀ ਕਰਦੀ ਹੈ ਕਿ ਕਿਸਾਨਾਂ ਨੂੰ ਫ਼ਸਲਾਂ ਲਈ ਖਾਦ ਅਤੇ ਕਣਕ ਦਾ ਬੀਜ 15 ਅਕਤੂਬਰ ਤੱਕ ਮੁਹੱਈਆ ਕਰਵਾਇਆ ਜਾਵੇ।...

ਫੋਟੋ - http://v.duta.us/3f5GOwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/eqthvgEA

📲 Get Punjab News on Whatsapp 💬