ਬਸਤੀ ਬਾਵਾ ਖੇਲ ਦੇ ਇਸ ਇਲਾਕੇ ’ਚ ਕਈ ਗਲੀਆਂ ਸੀਵਰੇਜ ਦੇ ਪਾਣੀ ’ਚ ਡੁੱਬੀਆ

  |   Jalandharnews

ਜਲੰਧਰ (ਖੁਰਾਣਾ)– ਬਸਤੀ ਬਾਵਾ ਖੇਲ ਖੇਤਰ ’ਚ ਸੀਵਰੇਜ ਦੀ ਸਮੱਸਿਆ ਕਾਫ਼ੀ ਪੁਰਾਣੀ ਹੈ ਪਰ ਹੁਣ ਹਾਲਤ ਕਾਫੀ ਗੰਭੀਰ ਹੋ ਚੁੱਕੇ ਹਨ ਕਿਉਂਕਿ ਰਾਜਨਗਰ ਦੇ ਮੇਨ ਗੁਰਦੁਆਰੇ ਦੇ ਪਿੱਛੇ ਸਥਿਤ ਕਈ ਗਲੀਆਂ ਸੀਵਰੇਜ ਦੇ ਪਾਣੀ ਨਾਲ ਭਰੀਆਂ ਹਨ। ਲੋਕਾਂ ਨੂੰ ਆਪਣੇ ਘਰਾਂ ਤੱਕ ਜਾਣ ਲਈ ਗੰਦੇ ਪਾਣੀ ’ਚੋਂ ਲੰਘ ਕੇ ਜਾਣਾ ਪੈਂਦਾ ਹੈ, ਜਿਸ ਕਾਰਨ ਪੂਰੇ ਖੇਤਰ ’ਚ ਬਦਬੂਦਾਰ ਮਾਹੌਲ ਹੈ ਅਤੇ ਬੀਮਾਰੀਆਂ ਫੈਲ ਰਹੀਆਂ ਹਨ। ਕੁਝ ਲੋਕਾਂ ਨੇ ਦੱਸਿਆ ਕਿ ਗੰਦਾ ਪਾਣੀ ਲਗਾਤਾਰ ਗਲੀਆਂ ’ਚ ਰੁਕਣ ਕਾਰਣ ਲੋਕਾਂ ਨੂੰ ਮਲੇਰੀਆ, ਟਾਈਫਾਈਡ, ਇਨਫੈਕਸ਼ਨ ਵਰਗੀਆਂ ਬੀਮਾਰੀਆਂ ਹੋ ਗਈਆਂ ਹਨ ਪਰ ਨਿਗਮ ਇਸ ਖੇਤਰ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ। ਨਿਗਮ ਅਧਿਕਾਰੀਆਂ ਨਾਲ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪੂਰੇ ਖੇਤਰ ਦੀਆਂ ਸੀਵਰੇਜ ਲਾਈਨਾਂ ’ਚ ਕਾਫ਼ੀ ਗਾਰ ਜਮ੍ਹਾ ਹੈ, ਜਿਸ ਨੂੰ ਯੁੱਧ ਪੱਧਰ ’ਤੇ ਕੰਮ ਕਰਕੇ ਹੀ ਹਟਾਇਆ ਜਾ ਸਕਦਾ ਹੈ। ਇਸ ਲਈ ਸਮੱਸਿਆ ਨੂੰ ਜਲਦੀ ਹੀ ਹੱਲ ਕਰਨਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ।...

ਫੋਟੋ - http://v.duta.us/y5aAnAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/qh7TtQAA

📲 Get Jalandhar News on Whatsapp 💬