ਮਾਮਲਾ ਜੰਮੂ-ਕਸ਼ਮੀਰ ’ਚੋਂ ਧਾਰਾ 370 ਹਟਾਉਣ ਦਾ, Bku ਨੇ ਕੇਂਦਰ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

  |   Sangrur-Barnalanews

ਭਵਾਨੀਗਡ਼੍ਹ(ਕਾਂਸਲ) : ਜੰਮੂ-ਕਸ਼ਮੀਰ ’ਚੋਂ ਧਾਰਾ 370 ਅਤੇ ਆਰਟੀਕਲ 35-ਏ ਹਟਾਏ ਜਾਣ ਦੇ ਵਿਰੋਧ ’ਚ ਅਤੇ ਕਸ਼ਮੀਰੀ ਕੌਮ ਦੇ ਹੱਕੀ ਘੋਲ ਦੀ ਹਮਾਇਤ ’ਚ ਵੱਖ-ਵੱਖ ਸੰਘਰਸ਼ਸ਼ੀਲ ਭਰਾਤਰੀ ਜਥੇਬੰਦੀਆਂ ਦੀ ਸਾਂਝੀ ਕਸ਼ਮੀਰੀ ਕੌਮੀ ਸੰਘਰਸ਼ ਹਮਾਇਤ ਕਮੇਟੀ ਵੱਲੋਂ 15 ਸਤੰਬਰ ਨੂੰ ਚੰਡੀਗਡ਼੍ਹ ਵਿਖੇ ਕੀਤੇ ਜਾਣ ਵਾਲੇ ਵਿਸ਼ਾਲ ਰੋਸ ਮੁਜ਼ਾਹਰੇ ਲਈ ਲੋਕਾਂ ਨੂੰ ਲਾਮਬੰਦ ਕਰਨ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਪਿੰਡ ਘਰਾਚੋਂ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਵੱਡੀ ਗਿਣਤੀ ’ਚ ਇਕੱਠੇ ਹੋਏ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਜਸਵਿੰਦਰ ਸਿੰਘ ਸੋਮਾ ਲੌਂਗੋਵਾਲ ਸੂਬਾ ਆਗੂ, ਅਮਰੀਕ ਸਿੰਘ ਗੰਡੂਆਂ ਜ਼ਿਲਾ ਪ੍ਰਧਾਨ, ਦਰਵਾਰਾ ਸਿੰੰਘ ਛਾਜਲਾ ਜ਼ਿਲਾ ਜਨਰਲ ਸਕੱਤਰ, ਜਗਤਾਰ ਸਿੰਘ ਕਾਲਾਝਾਡ਼ ਜ਼ਿਲਾ ਪ੍ਰਚਾਰ ਸਕੱਤਰ, ਅਜੈਬ ਸਿੰਘ ਲੱਖੇਵਾਲ ਬਲਾਕ ਪ੍ਰਧਾਨ, ਮਨਜੀਤ ਸਿੰਘ ਘਰਾਚੋਂ ਸੀਨੀਅਰ ਮੀਤ ਪ੍ਰਧਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸੱਤਾ ਦੇ ਨਸ਼ੇ ਹੇਠ ਸੱਤਾ ਦੀ ਸ਼ਕਤੀ ਦਾ ਦੁਰਉਪਯੋਗ ਕਰ ਕੇ ਡੰਡੇ ਦੇ ਜ਼ੋਰ ਨਾਲ ਸਭ ਦੇ ਹੱਕ ਖੋਹ ਕੇ ਜਿਥੇ ਖੁੱਲ੍ਹੇਆਮ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਉਥੇ ਹੀ ਦੇਸ਼ ’ਚ ਆਰਥਕ ਸੰਕਟ ਵਾਲੇ ਫੈਸਲੇ ਲਾਗੂ ਕਰ ਕੇ ਦੇਸ਼ ’ਚ ਅਮੀਰੀ-ਗਰੀਬੀ ਦੇ ਪਾਡ਼ੇ ’ਚ ਵਾਧਾ ਕਰ ਕੇ ਦੇਸ਼ ਦਾ ਪਤਨ ਕੀਤਾ ਜਾ ਰਿਹਾ ਹੈ।...

ਫੋਟੋ - http://v.duta.us/ki-XbgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/NhmK4wAA

📲 Get Sangrur-barnala News on Whatsapp 💬