ਰਿਆਸਤ ਦੇ ਸਦੀ ਪੁਰਾਣੇ ਖਜ਼ਾਨੇ ਦੀ ਇਮਾਰਤ ਨੂੰ ਢਾਹੇ ਜਾਣ ’ਤੇ ਫਰੀਦਕੋਟੀਆਂ ’ਚ ਰੋਸ

  |   Faridkot-Muktsarnews

ਫਰੀਦਕੋਟ (ਹਾਲੀ) – ਫਰੀਦਕੋਟ ਰਿਆਸਤ ਦੇ ਕਰੀਬ ਇਕ ਸਦੀ ਪੁਰਾਣੇ ਖਜ਼ਾਨੇ ਦੀ ਇਮਾਰਤ ਨੂੰ ਲੋਕ ਨਿਰਮਾਣ ਵਿਭਾਗ ਵਲੋਂ ਢਾਹੇ ਜਾਣ ’ਤੇ ਸ਼ਹਿਰ ਵਾਸੀਆਂ ’ਚ ਰੋਸ ਦੀ ਲਹਿਰ ਵੇਖੀ ਜਾ ਰਹੀ ਹੈ। ਮੁਰੰਮਤ ਦੇ ਨਾਂ ’ਤੇ ਵਿਭਾਗ ਵਲੋਂ ਮਜ਼ਦੂਰ ਲਾ ਕੇ ਇਮਾਰਤ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਇੱਥੇ ਇਸ ਸਮੇਂ ਜ਼ਿਲਾ ਪੱਧਰੀ ਖਜ਼ਾਨਾ ਦਫਤਰ ਚਲ ਰਿਹਾ ਹੈ। ਸਥਾਨਕ ਮਾਲ ਰੋਡ (ਠੰਡੀ ਸਡ਼ਕ) ’ਤੇ ਰਾਜ ਮਹਿਲ ਦੇ ਬਿਲਕੁਲ ਸਾਹਮਣੇ ਬਣੇ ਇਸ ਵਿਰਾਸਤੀ ਖਜ਼ਾਨੇ ਦੀ ਇਮਾਰਤ ਨੂੰ 1912 ’ਚ ਉਸਾਰਿਆ ਗਿਆ ਸੀ। ਫਰੀਦਕੋਟ ਰਿਆਸਤ ਦੀ ਇਕਲੌਤੀ ਬੈਂਕ ਇਸੇ ਇਮਾਰਤ ’ਚ ਚੱਲਦੀ ਸੀ। ਤਿੰਨ ਮੰਜ਼ਿਲਾ ਇਹ ਖਜ਼ਾਨਾ ਇਮਾਰਤ ਅਜੇ ਪੂਰੀ ਤਰ੍ਹਾਂ ਸੁਰੱਖਿਅਤ ਖਡ਼੍ਹੀ ਹੈ ਪਰ ਲੋਕ ਨਿਰਮਾਣ ਵਿਭਾਗ ਵੱਲੋਂ ਇਸ ਦੀ ਸਭ ਤੋਂ ਉੱਪਰਲੀ ਛੱਤ ਨੂੰ ਢਾਹੁਣ ਦਾ ਫੈਸਲਾ ਕੀਤਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਖਜ਼ਾਨੇ ਦੀ ਇਮਾਰਤ ਨੂੰ ਢਾਹਿਆ ਨਹੀਂ ਜਾ ਰਿਹਾ ਬਲਕਿ ਇਸ ਮੁਰੰਮਤ ਲਈ ਉਪਰਲੀ ਮੰਜ਼ਿਲਾ ਦੀ ਭੰਨ-ਤੋਡ਼ ਕੀਤੀ ਜਾ ਰਹੀ ਹੈ ਪਰ ਪਹਿਲੀ ਮੰਜ਼ਿਲ ਦੀ ਭੰਨ-ਤੋਡ਼ ਕਰਨ ਨਾਲ ਇਸ ਇਮਾਰਤ ਦਾ ਸਮੁੱਚਾ ਇਤਿਹਾਸਕ ਸਰੂਪ ਬਦਲ ਜਾਵੇਗਾ।...

ਫੋਟੋ - http://v.duta.us/UgzG4AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/RqWfawAA

📲 Get Faridkot-Muktsar News on Whatsapp 💬