ਵਪਾਰੀ ਸਾਥ ਨਾ ਦਿੰਦੇ ਤਾਂ ਕੈਪਟਨ ਨਾ ਹੁੰਦੇ ਮੁੱਖ ਮੰਤਰੀ : ਵਪਾਰ ਮੰਡਲ

  |   Amritsarnews

ਅੰਮ੍ਰਿਤਸਰ (ਇੰਦਰਜੀਤ) : ਸਰਕਾਰ ਦੀਆਂ ਮਾਰੂ ਨੀਤੀਆਂ ਨਾਲ ਰੋਸ ’ਚ ਆਏ ਵਪਾਰੀਆਂ ਦਾ ਕਹਿਣਾ ਹੈ ਕਿ ਜੇਕਰ ਚੋਣਾਂ ’ਚ ਪੰਜਾਬ ਦੇ ਸਮੂਹ ਵਪਾਰੀ ਸਾਥ ਨਾ ਦਿੰਦੇ ਤਾਂ ਅੱਜ ਪੰਜਾਬ ਦੀ ਸੱਤਾ ’ਤੇ ਕੈਪਟਨ ਦੀ ਸਰਕਾਰ ਨਾ ਹੁੰਦੀ। ਉਨ੍ਹਾਂ ਕਿਹਾ ਕਿ ਜੇਕਰ ਵਪਾਰੀਆਂ ਦੀਆਂ ਮੰਗਾਂ ਨੂੰ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਇਕ ਮਹੀਨੇ ਬਾਅਦ ਸੰਘਰਸ਼ ਦੀ ਨੀਤੀ ਨੂੰ ਅਪਣਾਉਂਦਿਆਂ ਜਲੰਧਰ ਸ਼ਹਿਰ ਤੋਂ ਐਲਾਨ ਕਰਦਿਆਂ ਤੁਰੰਤ ਵਪਾਰੀਆਂ ਦੇ ਹੱਕ ’ਚ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ। ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ, ਸਮੀਰ ਜੈਨ ਅਤੇ ਸੁਨੀਲ ਮਹਿਰਾ ਸਮੇਤ 17 ਜ਼ਿਲਿਆਂ ਤੋਂ ਆਏ ਸਮੂਹ ਵਪਾਰੀਆਂ ਨੇ ਇਕਸੁਰ ’ਚ ਕਿਹਾ ਕਿ ਸਰਕਾਰ ਘਰੇਲੂ ਵਪਾਰ ਨੂੰ ਰਾਹਤ ਦੇਣ ਦੀ ਬਜਾਏ ਉਲਟਾ ਈ-ਕਾਮਰਸ ਅਤੇ ਮਾਰਡਨ ਟ੍ਰੇਡ ਦੇ ਹੱਥਾਂ ’ਚ ਵਪਾਰ ਦੀ ਵਾਗਡੋਰ ਸੌਂਪ ਰਹੀ ਹੈ, ਜਿਸ ਕਾਰਨ ਛੋਟੇ ਵਪਾਰੀਆਂ ਦਾ ਭਾਰੀ ਨੁਕਸਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਦਾ ਵਪਾਰ ਭਾਰੀ ਆਰਥਿਕ ਮੰਦੀ ’ਚੋਂ ਲੰਘ ਰਿਹਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਉਦਯੋਗਪਤੀਆਂ ਨੂੰ ਮਹਿੰਗੀ ਬਿਜਲੀ ਦੇ ਰਹੀ ਹੈ, ਜਿਸ ਕਾਰਨ ਪੰਜਾਬ ’ਚ ਲਗਾਤਾਰ ਉਦਯੋਗਿਕ ਯੂਨਿਟ ਬੰਦ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਪੰਜਾਬ ’ਚ 5 ਰੁਪਏ ਬਿਜਲੀ ਯੂਨਿਟ ਦੇਣ ਦਾ ਐਲਾਨ ਕੀਤਾ ਸੀ। ਚੋਣਾਂ ਉਪਰੰਤ ਇਸ ਸਮੇਂ ਉਦਯੋਗਪਤੀਆਂ ਨੂੰ 12 ਰੁਪਏ ਪ੍ਰਤੀ ਯੂਨਿਟ ਦਿੱਤਾ ਜਾ ਰਿਹਾ ਹੈ। ਜਦਕਿ ਇਨ੍ਹਾਂ ਹਾਲਾਤਾਂ ’ਚ ਉਦਯੋਗਪਤੀਆਂ ਨੂੰ ਬਿਜਲੀ ’ਤੇ ਬਿਜਲੀ ’ਤੇ ਸਬਸਿਡੀ ਦਿੱਤੀ ਜਾਵੇ।...

ਫੋਟੋ - http://v.duta.us/oto_NwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/4mgjDQAA

📲 Get Amritsar News on Whatsapp 💬