ਸ਼੍ਰੀ ਗਣੇਸ਼ ਮਹਾ ਉਤਸਵ ਮਨਾਉਣ ਲਈ ਕੀਤੀ ਮੂਰਤੀ ਦੀ ਸਥਾਪਨਾ

  |   Sangrur-Barnalanews

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਵਿਖੇ ਅੱਜ ਸ੍ਰੀ ਦੁਗਰਾ ਮਾਤਾ ਮੰਦਿਰ ਵਿਖੇ ਮੰਦਿਰ ਕਮੇਟੀ ਵੱਲੋਂ ਸ਼੍ਰੀ ਗਣੇਸ਼ ਮਹਾ ਉਤਸਵ ਮਨਾਉਣ ਲਈ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਮੁਨੀਸ਼ ਸਿੰਗਲਾ ਅਤੇ ਸਰਪ੍ਰਸਤ ਨਾਰਾਇਣ ਦਾਸ ਸੱਚਦੇਵਾ ਦੀ ਅਗਵਾਈ ਹੇਠ ਕਮੇਟੀ ਦੇ ਮੈਂਬਰਾਂ ਨੇ ਸ੍ਰੀ ਗਣੇਸ਼ ਜੀ ਦਾ ਸੁਵਾਗਤ ਕਰਕੇ ਗਣੇਸ਼ ਜੀ ਦੀ ਵਿਸ਼ਾਲ ਮੂਰਤੀ ਨੂੰ ਮੰਦਰ ਵਿਚ ਸਥਾਪਿਤ ਕੀਤਾ।

ਇਸ ਮੌਕੇ ਮੰਦਰ ਦੇ ਪੁਜਾਰੀ ਪੰਡਿਤ ਮੋਹਨ ਸ਼ਰਮਾ ਵੱਲੋਂ ਪੂਜਾ ਅਰਚਨਾ ਕੀਤੀ ਗਈ ਅਤੇ ਫਿਰ ਗਣੇਸ਼ ਦੀ ਆਰਤੀ ਕਰਕੇ ਇਥੇ ਸਮੂਹ ਸੰਗਤਾਂ ਨੂੰ ਲੱਡੂਆਂ ਅਤੇ ਹੋਰ ਮਿਠਿਆਈਆ ਦਾ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਪ੍ਰਧਾਨ ਮੁਨੀਸ਼ ਸਿੰਗਲਾ ਨੇ ਦੱਸਿਆ ਕਿ ਮੰਦਰ ਵਿਖੇ ਰੋਜ਼ਾਨਾ ਸਵੇਰੇ 6 ਵਜੇ ਗਣੇਸ਼ ਜੀ ਦੀ ਪੂਜਾ ਹੋਵੇਗੀ ਅਤੇ ਸ਼ਾਮ ਨੂੰ 5 ਵਜੇ ਤੋਂ 7 ਵਜੇ ਤੱਕ ਕੀਰਤਨ ਅਤੇ ਫਿਰ ਆਰਤੀ ਹੋਵੇਗੀ। ਉਨ੍ਹਾਂ ਦੱਸਿਆ ਕਿ 13 ਸਤੰਬਰ ਨੂੰ ਪਹਿਲਾਂ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ ਫਿਰ ਨਦਾਮਪੁਰ ਨਹਿਰ ਵਿਖੇ ਵਿਸਰਜਨ ਕੀਤਾ ਜਾਵੇਗਾ। ਇਸ ਮੌਕੇ ਨਰਾਇਣ ਦਾਸ ਸੱਚਦੇਵਾ, ਰੂਪ ਚੰਦ, ਭੁਪਿੰਦਰ ਗੁਪਤਾ ਸਮੇਤ ਵੱਡੀ ਗਿਣਤੀ ਵਿਚ ਸ੍ਰੀ ਦੁਰਗਾ ਮਾਤਾ ਮਹਿਲਾ ਸਕੀਰਤਨ ਮੰਡਲ ਦੇ ਮੈਂਬਰ ਵੀ ਮੌਜੂਦ ਸਨ।

ਫੋਟੋ - http://v.duta.us/RO2FFwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/YlGAAQAA

📲 Get Sangrur-barnala News on Whatsapp 💬