ਸੜਕ ਹਾਦਸੇ ’ਚ ਅਧਿਆਪਕ ਦੀ ਮੌਤ

  |   Punjabnews

ਤਲਵੰਡੀ ਭਾਈ,(ਗੁਲਾਟੀ): ਸ਼ਹਿਰ ’ਚ ਅੱਜ ਦੇਰ ਸ਼ਾਮ ਸੜਕ ਹਾਦਸੇ ਦੌਰਾਨ ਇਕ ਮੋਟਰਸਾਈਕਲ ਸਵਾਰ ਅਧਿਆਪਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜਨ ਕੁਮਾਰ ਸ਼ਰਮਾ ਉਮਰ 27 ਸਾਲ ਪੁੱਤਰ ਯਸ਼ਪਾਲ ਸ਼ਰਮਾ ਵਾਸੀ ਤਲਵੰਡੀ ਭਾਈ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਚਾਚਾ ਰੋਸ਼ਨ ਲਾਲ ਸ਼ਰਮਾ ਨੇ ਦੱਸਿਆ ਕਿ ਰਾਜਨ ਕੁਮਾਰ ਸਰਕਾਰੀ ਹਾਈ ਸਕੂਲ ਖੇਮਕਰਨ ’ਚ ਅਧਿਆਪਕ ਦੀਆਂ ਸੇਵਾਵਾਂ ਨਿਭਾ ਰਿਹਾ ਸੀ। ਅੱਜ ਵੀ ਉਹ ਖੇਮਕਰਨ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਘਰ ਤਲਵੰਡੀ ਭਾਈ ਪਰਤ ਰਿਹਾ ਸੀ ਕਿ ਤਲਵੰਡੀ ਭਾਈ ਦੇ ਨਿੰਰਕਾਰੀ ਭਵਨ ਦੀ ਬੁਰਜੀ ਨਾਲ ਉਸ ਦਾ ਮੋਟਰਸਾਈਕਲ ਟਕਰਾਉਣ ਕਾਰਨ ਸਿਰ ’ਤੇ ਡੂੰਘੀ ਸੱਟ ਲੱਗੀ, ਜਿਸ ਦੌਰਾਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕ ਸ਼ਾਦੀਸ਼ੁਦਾ ਸੀ ਤੇ ਇਕ 3 ਸਾਲ ਦੇ ਬੱਚੇ ਦਾ ਪਿਤਾ ਸੀ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਤਲਵੰਡੀ ਭਾਈ ’ਚ ਸੋਗ ਦੀ ਲਹਿਰ ਫੈਲ ਗਈ।

ਫੋਟੋ - http://v.duta.us/g4qxYgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/C_nyHgAA

📲 Get Punjab News on Whatsapp 💬