ਹੜ੍ਹ ਕਾਰਨ ਮਰੇ 2 ਲੋਕਾਂ ਦੇ ਪਰਿਵਾਰਾਂ ਨੂੰ ਮਿਲੀ 4-4 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ: ਡੀ.ਸੀ

  |   Firozepur-Fazilkanews

ਜਲਾਲਾਬਾਦ (ਨਿਖੰਜ, ਜਤਿੰਦਰ) - ਪੰਜਾਬ ’ਚ ਆਏ ਹੜ੍ਹ ਕਾਰਨ ਗਈਆਂ 2 ਕੀਮਤੀ ਜਾਨਾਂ ਦੇ ਪਰਿਵਾਰ ਵਾਲਿਆਂ ਨੂੰ ਪੰਜਾਬ ਸਰਕਾਰ ਵਲੋਂ 4-4 ਲੱਖ ਰੁਪਏ ਦਾ ਮੁਆਵਜ਼ਾ ਦੇ ਦਿੱਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਡੀ.ਸੀ. ਮਨਪ੍ਰੀਤ ਸਿੰਘ ਛੱਤਵਾਲ ਨੇ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਜਗਜੀਤ ਸਿੰਘ ਪੁੱਤਰ ਜਸਵੰਤ ਸਿੰਘ ਪਿੰਡ ਢੰਡੀ ਕਦੀਮ ਜਲਾਲਾਬਾਦ ਦੀ ਮੌਤ ਦਰਿਆ ’ਚ ਡੁੱਬਣ ਕਰਕੇ ਅਤੇ ਲੀਲਾ ਦੇਵੀ ਪਤਨੀ ਦਰਸ਼ਨ ਰਾਮ ਪਿੰਡ ਸਰਦਾਰਪੁਰਾ ਦੀ ਮੌਤ ਮੀਂਹ ਕਾਰਨ ਘਰ ਦੀ ਛੱਤ ਡਿੱਗਣ ਕਰਕੇ ਹੋ ਗਈ ਸੀ। ਉਕਤ ਮਿ੍ਰਤਕਾਂ ਦੇ ਪਰਿਵਾਰ ਵਾਲਿਆਂ ਨੂੰ ਪੰਜਾਬ ਸਰਕਾਰ ਵਲੋਂ 4-4 ਲੱਖ (ਕੁੱਲ 8 ਲੱਖ) ਮੁਆਵਜ਼ਾ ਦੇ ਦਿੱਤਾ ਗਿਆ ਹੈ। ਡੀ.ਸੀ ਨੇ ਕਿਹਾ ਕਿ ਜ਼ਿਲੇ ’ਚ ਹੜ੍ਹਾਂ ਕਾਰਨ ਕੁਲ 19 ਪਿੰਡ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ’ਚੋਂ 10 ਪਿੰਡ ਹਸਤਾ ਕਲਾਂ, ਘੂਕਕਾ, ਵਲ੍ਹੇ ਸ਼ਾਹ ਉਤਾੜ, ਵਲ੍ਹੇ ਸ਼ਾਹ ਹਿਠਾੜ, ਦੋਨਾਂ ਸਿਕੰਦਰੀ, ਚੱਕ ਰੁਹੇਲਾ, ਰੁਹੇਲਾ ਤੇਜੇ ਕਾ, ਮਹਾਤਮ ਨਗਰ, ਸ਼ਿਕਾਰਪੁਰ (ਕਾਂਵਾਂਵਾਲੀ) ਅਤੇ ਮੁਹਾਰ ਜਮਸੈਦ ਤਹਿਸੀਲ ਫ਼ਾਜ਼ਿਲਕਾ ਨਾਲ ਸਬੰਧਤ ਹਨ। ਇਸੇ ਤਰ੍ਹਾਂ 9 ਪਿੰਡ ਤਹਿਸੀਲ ਪ੍ਰਭਾਤ ਸਿੰਘ ਵਾਲਾ ਹਿਠਾੜ, ਸੰਤੋਖ ਸਿੰਘ ਵਾਲਾ, ਬੱਘੇ ਕੇ ਹਿਠਾੜ, ਢੰਡੀ ਕਦੀਮ, ਢੰਡੀ ਖੁਰਦ, ਪੀਰੇ ਕੇ ਹਿਠਾੜ, ਬੋਦਲੇ ਪੀਰੇ ਕੇ, ਪੀਰੇ ਕੇ ਉਤਾੜ ਅਤੇ ਚੱਕ ਖੀਵਾ, ਜੋ ਜਲਾਲਾਬਾਦ ਨਾਲ ਸਬੰਧਤ ਹਨ, ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ।...

ਫੋਟੋ - http://v.duta.us/9PMHWQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/X1ErHQAA

📲 Get Firozepur-Fazilka News on Whatsapp 💬