14 ਸਾਲਾ ਪੁੱਤਰ ਲਈ ‘ਕਾਲ’ ਬਣੇ ਮਾਂ ਦੇ ਨਾਜਾਇਜ਼ ਸਬੰਧ (ਵੀਡੀਓ)

  |   Punjabnews

ਗਿੱਦੜਬਾਹਾ (ਸੰਧਿਆ ਜਿੰਦਲ)—ਮੁਕਤਸਰ ਸਾਹਿਬ ਦੇ ਪਿੰਡ ਚੱਕ ਤਾਮਕੋਟ ’ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨਾ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਾਂ ਦਾ ਨਾਜਾਇਜ਼ ਰਿਸ਼ਤਾ 14 ਸਾਲਾ ਮਾਸੂਮ ਪੁੱਤ ਲਈ ਕਾਲ ਬਣ ਗਿਆ। ਅਸਲ ’ਚ ਪਿੰਡ ਚੱਕ ਤਾਮਕੋਟ ਵਾਸੀ 14 ਸਾਲਾ ਦਿਲਪ੍ਰੀਤ ਸਿੰਘ ਕੁਝ ਦਿਨ ਪਹਿਲਾਂ ਲਾਪਤਾ ਹੋ ਗਿਆ ਤੇ ਉਸ ਦੇ ਦਾਦੇ ਵਲੋਂ ਇਸ ਦੀ ਸ਼ਿਕਾਇਤ ਥਾਣੇ ’ਚ ਕੀਤੀ ਗਈ। ਪੁਲਸ ਜਾਂਚ ਦੌਰਾਨ ਦਿਲਪ੍ਰੀਤ ਦੀ ਲਾਸ਼ ਨਹਿਰ ’ਚੋਂ ਬਰਾਮਦ ਹੋਈ, ਜਿਸ ਤੋਂ ਬਾਅਦ ਪੁਲਸ ਵਲੋਂ ਮਾਮਲੇ ਦੀ ਤੈਅ ਤੱਕ ਪਹੁੰਚਣ ਲਈ ਗੰਭੀਰਤਾ ਨਾਲ ਤਫਤੀਸ਼ ਕੀਤੀ ਗਈ ਤਾਂ ਖੁਲਾਸਾ ਹੋਇਆ ਕਿ ਦਿਲਪ੍ਰੀਤ ਸਿੰਘ ਦੀ ਮਾਂ ਵੀਰਪਾਲ ਕੌਰ ਦੇ ਪਿੰਡ ਦੇ ਇਕ ਵਿਅਕਤੀ ਲਖਵੀਰ ਸਿੰਘ ਨਾਲ ਨਾਜਾਇਜ਼ ਸਬੰਧ ਸਨ, ਜਿਸ ’ਚ ਦਿਲਪ੍ਰੀਤ ਰੌੜਾ ਬਣ ਰਿਹਾ ਸੀ ਤੇ ਦਿਲਪ੍ਰੀਤ ਨੂੰ ਰਾਹ ’ਚੋਂ ਹਟਾਉਣ ਲਈ ਲਖਵਿੰਦਰ ਨੇ ਆਪਣੇ ਪੁੱਤਰ ਜਸਮੀਤ ਨਾਲ ਮਿਲ ਕੇ ਦਿਲਪ੍ਰੀਤ ਨੂੰ ਅਗਵਾ ਕੀਤੇ ਤੇ ਉਸ ਨੂੰ ਸ਼ਰਾਬ ਪਿਆ ਕੇ ਨਸ਼ੇ ਦੀ ਹਾਲਤ ’ਚ ਨਹਿਰ ’ਚ ਸੁੱਟ ਦਿੱਤਾ। ਫਿਲਹਾਲ ਪੁਲਸ ਨੇ ਲਖਵਿੰਦਰ ਨੂੰ ਗਿ੍ਰਫਤਾਰ ਕਰ ਲਿਆ ਹੈ। ਪੁਲਸ ਵਲੋਂ ਲਖਵਿੰਦਰ ਸਿੰਘ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਦੂਜੇ ਦੋਸ਼ੀ ਜਸਮੀਤ ਸਿੰਘ ਨੂੰ ਕੇਸ ’ਚ ਨਾਮਜਦ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਥੇ ਪਡ੍ਹੋ ਪੁਰੀ ਖਬਰ — - http://v.duta.us/QilfrAAA

📲 Get Punjab News on Whatsapp 💬