3 ਨੌਜਵਾਨਾਂ ਨੇ ਮਿਲ ਬਦਲੀ ਪਿੰਡ ਖਾਨਪੁਰ ਦੀ ਤਸਵੀਰ, 3 ਸਾਲਾ ’ਚ ਲਾਏ 4268 ਪੌਦੇ

  |   Firozepur-Fazilkanews

ਫਾਜ਼ਿਲਕਾ - ਫਾਜ਼ਿਲਕਾ ਦੀ ਜ਼ੀਰੋ ਲਾਈਨ ’ਤੇ ਸਥਿਤ ਪਿੰਡ ਖਾਨਪੁਰ 1971 ਈ. ’ਚ ਹਰਿਆਲੀ ਨਾਲ ਭਰਪੂਰ ਸੀ। 1971 ’ਚ ਭਾਰਤ-ਪਾਕਿ ਵਿਚਕਾਰ ਹੋਏ ਯੁੱਧ ਕਾਰਨ ਇਸ ਪਿੰਡ ’ਤੇ ਪਾਕਿਸਤਾਨ ਦਾ ਕਬਜ਼ਾ ਹੋ ਗਿਆ ਸੀ। ਯੁੱਧ ਖਤਮ ਹੋਣ ਮਗਰੋਂ ਪਾਕਿ ਸੈਨਾ ਜਦੋਂ ਆਪਣੀ ਹੱਦ ’ਚ ਵਾਪਸ ਜਾਣ ਲੱਗੀ ਤਾਂ ਉਹ ਇਸ ਪਿੰਡ ’ਚ ਲੱਗੇ ਸਾਰੇ ਦਰਖਤਾਂ ਨੂੰ ਕੱਟ ਕੇ ਉਸ ਦੀ ਲਕੜੀ ਆਪਣੇ ਨਾਲ ਲੈ ਗਈ। ਮਿੱਟੀ ’ਚ ਮੁੜ ਦਰਖਤ ਨਾ ਲੱਗਣ ਦਾ ਸੋਚ ਕੇ ਉਨ੍ਹਾਂ ਨੇ ਦਰਖਤਾਂ ਦੀਆਂ ਜੜ੍ਹਾ ’ਚ ਤੇਲ ਪਾ ਕੇ ਉਨ੍ਹਾਂ ਨੂੰ ਵੱਖ ਕਰ ਦਿੱਤਾ। ਕੋਈ ਦਰਖਤ ਨਾ ਹੋਣ ਕਾਰਨ ਸਾਰਾ ਪਿੰਡ ਬਜਰ ਹੋ ਗਿਆ ਸੀ। 2015 ’ਚ ਪੰਚਾਇਤ ਨੇ 1100 ਦੀ ਆਬਾਦੀ ਵਾਲੇ ਇਸ ਪਿੰਡ ਨੂੰ ਵਿਕਾਊ ਘੋਸ਼ਿਤ ਕਰ ਦਿੱਤਾ ਸੀ। ਪਿੰਡ ’ਚ ਰਹਿਣ ਵਾਲੇ 3 ਨੌਜਵਾਨਾਂ ਸੰਦੀਪ ਕੁਮਾਰ, ਦਇਆ ਰਾਮ ਅਤੇ ਇੰਦਰ ਪਾਲ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਅਤੇ ਉਨ੍ਹਾਂ ਨੇ ਇਸ ਪਿੰਡ ਨੂੰ ਮੁੜ ਤੋਂ ਹਰਾ-ਭਰਾ ਕਰਨ ਦੀ ਸੋਚ ਲਈ। ਉਨ੍ਹਾਂ ਨੇ ਪੰਚਾਇਤ ਦੇ ਸਹਿਯੋਗ ਅਤੇ ਆਪਣੀ ਸੋਚ ਸਦਕਾ 3 ਸਾਲਾ ਦੇ ਅੰਦਰ-ਅੰਦਰ ਪਿੰਡ ’ਚ 4268 ਦਰਖਤ ਲਗਾ ਕੇ ਇਸ ਦੀ ਤਸਵੀਰ ਹੀ ਬਦਲ ਕੇ ਰੱਖ ਦਿੱਤੀ।...

ਫੋਟੋ - http://v.duta.us/DJ3acwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/8TsaCAAA

📲 Get Firozepur-Fazilka News on Whatsapp 💬