6 ਮਹੀਨੇ ਬਾਅਦ ਆਸਮਾਨ ’ਚ ਅਭਿਨੰਦਨ, Iaf ਨਾਲ ਮਿਗ-21 ’ਚ ਭਰੀ ਉਡਾਣ

  |   Gurdaspurnews

ਨਵੀਂ ਦਿੱਲੀ— ਹਵਾਈ ਫੌਜ ਦੇ ਏਅਰ ਚੀਫ ਮਾਰਸ਼ਲ ਬੀ.ਐੱਸ. ਧਨੋਆ ਅਤੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੇ ਅੱਜ ਯਾਨੀ ਸੋਮਵਾਰ ਨੂੰ ਪਠਾਨਕੋਟ ਏਅਰਬੇਸ ਤੋਂ ਮਿਗ-21 ਲੜਾਕੂ ਜਹਾਜ਼ ਉਡਾਇਆ। ਇਸ ਦੌਰਾਨ ਅਭਿਨੰਦਨ ਨਵੇਂ ਲੁੱਕ ਅਤੇ ਨਵੇਂ ਜੋਸ਼ ’ਚ ਦਿਖਾਈ ਦਿੱਤੇ। ਜ਼ਿਕਰਯੋਗ ਹੈ ਕਿ ਇਸ ਸਾਲ 27 ਫਰਵਰੀ ਨੂੰ ਅਭਿਨੰਦਨ ਨੇ ਪਾਕਿਸਤਾਨੀ ਜਹਾਜ਼ਾਂ ਨੂੰ ਮਿਗ-21 ਨਾਲ ਮਾਰ ਸੁੱਟਿਆ ਸੀ। ਦੋਵੇਂ ਮਿਗ-21 ’ਚ ਥੋੜ੍ਹੀ ਦੂਰ ਉੱਡੇ। ਹਵਾਈ ਫੌਜ ਮੁਖੀ ਵੀ ਮਿਗ-21 ਦੇ ਪਾਇਲਟ ਹਨ। ਉਨ੍ਹਾਂ ਨੇ ਕਾਰਗਿਲ ਯੁੱਧ ਦੇ ਸਮੇਂ 17 ਸਕੁਐਰਡਨ ਦੀ ਕਮਾਨ ਸੰਭਾਲਦੇ ਹੋਏ ਜਹਾਜ਼ ਉਡਾਇਆ ਸੀ। ਬਾਲਾਕੋਟ ਏਅਰ ਸਟਰਾਈਕ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਦੌਰਾਨ ਵਿੰਗ ਕਮਾਂਡਰ ਅਭਿਨੰਦਨ ਇਕ ਵੱਡਾ ਚਿਹਰਾ ਬਣੇ ਸਨ। ਅਭਿਨੰਦਨ ਦੇ ਭਾਰਤ ਆਉਣ ਤੋਂ ਬਾਅਦ ਉਨ੍ਹਾਂ ਦੇ ਮੁੜ ਜਹਾਜ਼ ਉਡਾਉਣ ’ਤੇ ਸਸਪੈਂਸ ਬਣ ਗਿਆ ਸੀ। ਹਾਲਾਂਕਿ ਉਦੋਂ ਏਅਰਫੋਰਸ ਚੀਫ ਧਨੋਆ ਨੇ ਸਾਫ਼ ਕੀਤਾ ਸੀ ਕਿ ਮੈਡੀਕਲ ਫਿਟਨੈੱਸ ਤੋਂ ਬਾਅਦ ਅਭਿਨੰਦਨ ਮੁੜ ਜਹਾਜ਼ ਉਡਾਣਗੇ। ਪਿਛਲੇ ਮਹੀਨੇ ਆਈ.ਏ.ਐੱਫ. ਬੈਂਗਲੁਰੂ ਦੇ ਇੰਸਟੀਚਿਊਟ ਆਪ ਏਰੋਸਪੇਸ ਮੈਡੀਸੀਨ ਨੇ ਅਭਿਨੰਦਨ ਵਰਤਮਾਨ ਨੂੰ ਮੁੜ ਉਡਾਣ ਭਰਨ ਦੀ ਮਨਜ਼ੂਰੀ ਦੇ ਦਿੱਤੀ ਸੀ। ਇਸ ਮਨਜ਼ੂਰੀ ਤੋਂ ਪਹਿਲਾਂ ਉਨ੍ਹਾਂ ਦੀ ਮੈਡੀਕਲ ਜਾਂਚ ਕੀਤੀ ਗਈ ਅਤੇ ਉਹ ਇਸ ਜਾਂਚ ’ਚ ਪੂਰੀ ਤਰ੍ਹਾਂ ਪਾਸ ਹੋ ਗਏ।...

ਫੋਟੋ - http://v.duta.us/_3Bi2AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/EnLgnQAA

📲 Get Gurdaspur News on Whatsapp 💬