Dc ਨੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਨਾਲ ਭਰੀਆਂ ਟਰਾਲੀਆਂ ਕੀਤੀਆਂ ਰਵਾਨਾ

  |   Sangrur-Barnalanews

ਸੰਗਰੂਰ (ਬੇਦੀ) : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਜਲੰਧਰ ਦੇ ਹੜ੍ਹ ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਨਾਲ ਭਰਿਆ ਟਰੱਕ ਅਤੇ ਟਰਾਲੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਸੂਬੇ ਦੇ ਜਿਹੜੇ ਜ਼ਿਲ੍ਹਿਆਂ ਅੰਦਰ ਹੜ੍ਹਾਂ ਕਾਰਨ ਮਾੜੀ ਸਥਿਤੀ ਪੈਦਾ ਹੋ ਗਈ ਸੀ, ਉਥੇ ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਹਰੇਕ ਸੰਭਵ ਸਹਾਇਤਾ ਸਮੱਗਰੀ ਮੁਹੱਈਆ ਕਰਵਾਈ ਗਈ ਹੈ, ਜਿਸ ਦੇ ਚਲਦਿਆਂ ਹੁਣ ਇਨ੍ਹਾਂ ਜ਼ਿਲ੍ਹਿਆਂ ਵਿਚ ਜ਼ਿੰਦਗੀ ਮੁੜ ਲੀਹਾਂ 'ਤੇ ਆ ਗਈ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ ਦੀ ਧਰਤੀ ਹੈ ਅਤੇ ਇਥੋ ਦੇ ਲੋਕ ਮਨੁੱਖਤਾ ਦੀ ਭਲਾਈ ਲਈ ਹਮੇਸ਼ਾਂ ਵਧ ਚੜ੍ਹ ਕੇ ਸੇਵਾ ਕਰਨ ਨੂੰ ਆਪਣਾ ਮੁੱਢਲਾ ਫ਼ਰਜ ਸਮਝਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਲੋਕਾਂ ਦੇ ਸਹਿਯੋਗ ਨਾਲ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ। ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਦੱਸਿਆ ਸਤਲੁਜ ਦਰਿਆ ਵਿੱਚ ਪਾਣੀ ਵਧਣ ਨਾਲ ਜਲੰਧਰ ਜ਼ਿਲ੍ਹੇ 'ਚ ਕਈਂ ਥਾਵਾਂ 'ਤੇ ਪਾੜ ਪੈਣ ਨਾਲ ਲੋਕਾਂ ਨੂੰ ਪਾਣੀ ਕਾਰਣ ਕਾਫ਼ੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਨਾਲ ਤਾਲਮੇਲ ਕਰਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਦਿੜ੍ਹਬਾ ਸਬ ਡਵੀਜ਼ਨ ਦੇ ਪਿੰਡ ਵਾਸੀਆਂ, ਜੀ.ਓ.ਜੀ., ਵੈਲਫੇਅਰ ਕਲੱਬਾਂ, ਪੰਚਾਇਤਾਂ ਆਦਿ ਦੇ ਸਹਿਯੋਗ ਨਾਲ ਵੱਡੀ ਮਾਤਰਾ ਵਿਚ ਲੋੜੀਂਦੀ ਸਮੱਗਰੀ ਭੇਜੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਹਤ ਸਮੱਗਰੀ ਵਿਚ 800 ਬੈਗ ਆਟਾ, 800 ਮੱਛਰਦਾਨੀਆਂ, 3200 ਮੱਛਰਦਾਨੀ ਸੋਟੀਆਂ, 1 ਟਰਾਲੀ ਤੂੜੀ, 3 ਕੁਇੰਟਲ ਸ਼ਬਜੀ ਵਾਲਾ ਪੇਠਾ, ਪਸ਼ੂਆ ਲਈ ਖਲ (ਕੈਟਲ ਫੀਡ) 32.3 ਕੁਇੰਟਲ, ਚੋਕਰ (ਕੈਟਲ ਫੀਡ) 105 ਬੈਗ, 70 ਕੰਬਲ, 1020 ਕੱਪੜੇ ਸੂਟ, 1.5 (ਡੇਢ ਕੁਇੰਟਲ) ਦਾਲਾਂ, 4 ਕੁਇੰਟਲ 20 ਕਿਲੋ ਚਾਵਲ, 8 ਕੁਇੰਟਲ ਤੋਂ ਵੱਧ ਖੰਡ, ਘੀ, ਚਾਹ ਪੱਤੀ, ਚਾਵਲ, ਅਚਾਰ, ਮਿਰਚ ਹਲਦੀ ਅਤੇ ਲੋੜੀਂਦੀਆਂ ਦਵਾਈਆ ਵੱਡੀ ਮਾਤਰਾ ਵਿਚ ਭੇਜੀਆ ਜਾ ਰਹੀਆ ਹਨ, ਤਾਂ ਜੋ ਪਾਣੀ ਦੀ ਮਾਰ ਹੇਠ ਆਏ ਲੋੜਵੰਦ ਲੋਕਾਂ ਦੀ ਵਧ ਚੜ੍ਹ ਕੇ ਸਹਾਇਤਾ ਕੀਤੀ ਜਾ ਸਕੇ।...

ਫੋਟੋ - http://v.duta.us/E2tU7AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/LqP-uwAA

📲 Get Sangrur-barnala News on Whatsapp 💬