ਗੈਰ-ਕਾਨੂੰਨੀ ਢੰਗ ਨਾਲ ਰੇਤ ਵੇਚਣ ਵਾਲਾ ਟਰੈਕਟਰ ਟਰਾਲੇ ਸਣੇ ਕਾਬੂ

  |   Tarntarannews

ਭਿੱਖੀਵਿੰਡ (ਕੰਵਲਜੀਤ) - ਨਾਜਾਇਜ਼ ਮਾਈਨਿੰਗ ਤੇ ਗੈਰ-ਕਾਨੂੰਨੀ ਢੰਗ ਨਾਲ ਰੇਤ ਵੇਚਣ ਵਾਲਿਆਂ ਖਿਲਾਫ ਕਾਰਵਾਈ ਕਰਦੇ ਹੋਏ ਤਰਨਤਾਰਨ ਥਾਣਾ ਖੇਮਕਰਨ ਦੀ ਪੁਲਸ ਨੇ ਗੈਰ ਕਾਨੂੰਨੀ ਢੰਗ ਨਾਲ ਰੇਤਾ ਲਿਆ ਰਹੇ 1 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਖੇਮਕਰਨ ਦੇ ਐੱਸ.ਐੱਚ.ਓ.ਤਰਸੇਮ ਸਿੰਘ ਮਸੀਹ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਪਾਰਟੀ ਨੇ ਰੱਤੋ ਕੇ ਪਿੰਡ ਨੇੜੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਉਨ੍ਹਾਂ ਨੇ ਰੇਤਾ ਨਾਲ ਭਰੇ ਟਰੈਕਟਰ-ਟਰਾਲਾ ਨੂੰ ਰੁਕਣ ਦਾ ਇਸ਼ਾਰਾ ਕੀਤਾ। ਟਰੈਕਟਰ ਦੇ ਮਾਲਕ ਲਖਬੀਰ ਸਿੰਘ ਪੁੱਤਰ ਮਹਿੰਦਰ ਸਿੰਘ ਨੂੰ ਜਦੋਂ ਪੁਲਸ ਨੇ ਲੱਦੀ ਹੋਈ ਰੇਤ ਦੀ ਰਸੀਦ ਬਾਰੇ ਪੁੱਛਿਆ ਤਾਂ ਉਹ ਰਸੀਦ ਪੇਸ਼ ਨਹੀਂ ਕਰ ਸਕਿਆ, ਜਿਸ ਦੇ ਤਹਿਤ ਉਸ ਖਿਲਾਫ ਨਾਜਾਇਜ਼ ਮਾਈਨਿੰਗ ਤੇ ਗੈਰ ਕਾਨੂੰਨੀ ਢੰਗ ਨਾਲ ਰੇਤ ਲਿਆ ਕੇ ਵੇਚਣ ਦੇ ਐਕਟ ਤਹਿਤ ਮਾਮਲਾ ਦਰਜ ਕਰ ਦਿੱਤਾ।

ਫੋਟੋ - http://v.duta.us/8BhMngAA

ਇਥੇ ਪਡ੍ਹੋ ਪੁਰੀ ਖਬਰ — - http://v.duta.us/fqaHAgAA

📲 Get Tarntaran News on Whatsapp 💬