ਗੜ੍ਹਾ 'ਚ ਘਰ ਦੇ ਬਾਹਰ ਖੜ੍ਹੀ ਇੰਡੀਕਾ ਦੇ ਸ਼ੀਸ਼ੇ ਤੋੜੇ

  |   Jalandharnews

ਜਲੰਧਰ (ਜ. ਬ.) : ਗੜ੍ਹਾ ਦੇ ਬਾਬਾ ਜੀਵਨ ਸਿੰਘ ਚੌਕ 'ਤੇ ਕੁਝ ਨੌਜਵਾਨਾਂ ਨੇ ਘਰ ਦੇ ਬਾਹਰ ਖੜ੍ਹੀ ਇੰਡੀਕਾ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ। ਇਹ ਨੌਜਵਾਨ 2 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਸਨ। ਥਾਣਾ ਨੰ. 7 ਦੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦੇ ਦਿੱਤੀ ਗਈ ਹੈ।

ਜਾਣਕਾਰੀ ਦਿੰਦੇ ਮੁਲਖ ਰਾਜ ਪੁੱਤਰ ਸ਼ੰਕਰ ਦਾਸ ਵਾਸੀ ਬਾਬਾ ਜੀਵਨ ਸਿੰਘ ਚੌਕ ਨੇ ਦੱਸਿਆ ਕਿ ਸ਼ਨੀਵਾਰ ਦੀ ਰਾਤ ਉਨ੍ਹਾਂ ਨੇ ਹਰ ਰੋਜ਼ ਦੀ ਤਰ੍ਹਾਂ ਆਪਣੀ ਇੰਡੀਕਾ ਗੱਡੀ ਘਰ ਦੇ ਬਾਹਰ ਖੜ੍ਹੀ ਕੀਤੀ ਸੀ। ਦੇਰ ਰਾਤ ਕਰੀਬ ਇਕ ਵਜੇ ਉਨ੍ਹਾਂ ਨੂੰ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਜਿਸ ਤੋਂ ਬਾਅਦ ਉਨ੍ਹਾਂ ਨੇ ਬਾਹਰ ਆ ਕੇ ਦੇਖਿਆ ਕਿ ਚਾਰ ਲੋਕ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੀਆਂ 'ਤੇ ਇੱਟਾਂ ਮਾਰ ਰਹੇ ਸਨ। ਉਨ੍ਹਾਂ ਨੇ ਰੌਲਾ ਪਾਇਆ ਤਾਂ ਨੌਜਵਾਨ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਭੱਜ ਗਏ। ਥਾਣਾ ਨੰ. 7 ਦੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦੇ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਫੋਟੋ - http://v.duta.us/V7c0egAA

ਇਥੇ ਪਡ੍ਹੋ ਪੁਰੀ ਖਬਰ — - http://v.duta.us/HFRWjQAA

📲 Get Jalandhar News on Whatsapp 💬