'ਜਗ ਬਾਣੀ' ਦੀ ਖਬਰ 'ਤੇ ਲੱਗੀ ਮੁਹਰ, ਕਾਂਗਰਸ ਨੇ ਆਵਲਾ ਨੂੰ ਐਲਾਨਿਆ ਉਮੀਦਵਾਰ

  |   Punjabnews

ਜਲਾਲਾਬਾਦ (ਸੇਤੀਆ) : ਜਲਾਲਾਬਾਦ ਹਲਕੇ ਅੰਦਰ ਉਪ ਚੋਣਾਂ ਨੂੰ ਲੈ ਕੇ ਉਮੀਦਵਾਰ ਦੇ ਨਾਂ 'ਤੇ ਚੱਲ ਰਹੀਆਂ ਅਟਕਲਾਂ ਹੁਣ ਦੂਰ ਹੋ ਗਈਆਂ ਹਨ ਕਿਉਂਕਿ ਕਾਂਗਰਸ ਹਾਈ ਕਮਾਨ ਨੇ ਗੁਰੂਹਰਸਹਾਏ ਨਾਲ ਸੰਬੰਧਤ ਰਮਿੰਦਰ ਆਵਲਾ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਹੈ। ਉਧਰ ਰਮਿੰਦਰ ਆਵਲਾ ਦੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਪਾਰਟੀ ਵਰਕਰਾਂ 'ਚ ਖੁਸ਼ੀ ਦੀ ਲਹਿਰ ਹੈ ਅਤੇ ਸ਼ਹਿਰੀ ਪ੍ਰਧਾਨ ਦਰਸ਼ਨ ਵਾਟਸ ਦੀ ਅਗਵਾਈ ਹੇਠ ਲੱਡੂ ਵੰਡੇ ਗਏ।

ਇਥੇ ਦੱਸਣਯੋਗ ਹੈ ਕਿ 'ਜਗ ਬਾਣੀ' ਵਲੋਂ 18 ਸਤੰਬਰ ਨੂੰ ਰਮਿੰਦਰ ਆਵਲਾ ਦੇ ਉਮੀਦਵਾਰ ਹੋਣ ਸੰਬੰਧੀ ਖਬਰ ਲਗਾਈ ਗਈ ਸੀ ਅਤੇ ਇਸ ਖਬਰ ਦੀ ਪੁਸ਼ਟੀ ਕਾਂਗਰਸ ਹਾਈ ਕਮਾਨ ਵਲੋਂ ਉਮੀਂਦਵਾਰਾਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਕਰ ਦਿੱਤੀ ਗਈ ਹੈ।

ਫੋਟੋ - http://v.duta.us/E3CvjgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/l11iWwAA

📲 Get Punjab News on Whatsapp 💬