ਤਰਨਤਾਰਨ ਧਮਾਕਾ : ਮਾਣਯੋਗ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 14 ਦਿਨਾਂ ਲਈ ਭੇਜਿਆ ਜੇਲ

  |   Tarntarannews

ਤਰਨਤਾਰਨ (ਰਮਨ) : ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਵਿਖੇ ਬੀਤੀ 4 ਸਤੰਬਰ ਨੂੰ ਹੋਏ ਧਮਾਕੇ ਨੂੰ ਅੱਜ 20 ਦਿਨ ਬੀਤ ਚੁੱਕੇ ਹਨ। ਇਸ ਮਾਮਲੇ 'ਚ ਗ੍ਰਿਫਤਾਰ 6 ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕਰਦੇ ਹੋਏ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਜੇਲ ਭੇਜ ਦਿੱਤਾ ਗਿਆ ਹੈ। ਸੂਤਰਾਂ ਦੇ ਹਵਾਲੇ ਤੋ ਪਤਾ ਲੱਗਾ ਹੈ ਕਿ ਰਿਮਾਂਡ ਦੌਰਾਨ ਇਨ੍ਹਾਂ ਦੋਸ਼ੀਆਂ ਕੋਲੋਂ ਪੁਲਸ ਨੇ ਹੁਣ ਤੱਕ ਇਕ ਰਾਈਫਲ, ਇਕ ਪਾਕਿਸਤਾਨੀ ਸਿਮ, ਇਕ ਕਾਰ ਸਮੇਤ ਵੱਖ-ਵੱਖ ਬੈਂਕ ਖਾਤਿਆਂ ਦੇ ਰਿਕਾਰਡ ਬਰਾਮਦ ਕੀਤੇ ਹਨ।

ਇਸ ਮਾਮਲੇ 'ਚ ਪੁਲਸ ਨੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ 'ਚੋਂ ਇਕ ਨੂੰ ਪਹਿਲਾ ਹੀ ਜੇਲ ਭੇਜ ਦਿੱਤਾ ਗਿਆ ਸੀ ਜਦਕਿ 6 ਦੋਸ਼ੀਆਂ ਨੂੰ ਅੱਜ ਅਦਾਲਤ ਦੇ ਹੁਕਮਾਂ 'ਤੇ ਜੇਲ ਭੇਜ ਦਿੱਤਾ ਗਿਆ ਹੈ। ਥਾਣਾ ਸਦਰ ਦੀ ਪੁਲਸ ਵਲੋਂ ਦਾ 5 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ, ਜੋ ਅੱਜ ਨਹੀਂ ਮਿਲ ਸਕਿਆ। ਇਸ ਬਲਾਸਟ 'ਚ ਹੁਣ ਅਗਲੀ ਰੀ-ਜਾਂਚ ਐੱਨ.ਆਈ.ਏ. ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵਲੋਂ ਕੀਤੀ ਜਾਵੇਗੀ।...

ਫੋਟੋ - http://v.duta.us/aSrgAwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Zm6AqwAA

📲 Get Tarntaran News on Whatsapp 💬