ਧੱਕੇ ਨਾਲ ਜ਼ਮੀਨ ਵਾਹੁਣ ਵਾਲੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ

  |   Faridkot-Muktsarnews

ਮਲੋਟ,(ਵਿਕਾਸ)- ਨੇਡ਼ਲੇ ਪਿੰਡ ਜੰਡਵਾਲਾ ਚਡ਼ਤ ਸਿੰਘ ਵਿਖੇ ਧੱਕੇ ਨਾਲ ਜ਼ਮੀਨ ਵਾਹੁਣ ’ਤੇ ਪੁਲਸ ਨੇ 8 ਪਛਾਤੇ ਅਤੇ 5 ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਵਿਜੈ ਰਤਨ ਪੁੱਤਰ ਹੰਸ ਰਾਜ ਵਾਸੀ ਗਣੇਸ਼ ਵਿਹਾਰ ਬਿਰਲਾ ਰੋਡ਼, ਮਲੋਟ ਨੇ ਦੱਸਿਆ ਕਿ ਉਹਦੀ ਸਾਂਝੀ ਜ਼ਮੀਨ ਬਠਿੰਡਾ ਜੀਟੀ ਰੋਡ ’ਤੇ ਲੱਗਦੀ ਹੈ ਜਿਥੇ ਉਸਨੇ ਨਰਮਾ ਬੀਜਿਆ ਸੀ ਪਰ ਬੇਮੌਸਮੀ ਬਰਸਾਤ ਕਾਰਨ ਨਰਮਾ ਖਰਾਬ ਹੋ ਗਿਆ ਸੀ। ਉਸਨੇ ਦੱਸਿਆ ਕਿ 16 ਤਰੀਕ ਨੂੰ ਦੁਪਹਿਰ ਵੇਲੇ ਉਸ ਨੂੰ ਸੂਚਨਾ ਮਿਲੀ ਕਿ ਕੁਝ ਵਿਅਕਤੀ ਉਸਦੀ ਜ਼ਮੀਨ ਵਾਹ ਰਹੇ ਹਨ ਅਤੇ ਜਦ ਉਹ ਮੌਕੇ ’ਤੇ ਪੁੱਜਾ ਤਾਂ ਦੇਖਿਆ ਕਿ ਉਹਦੀ ਜ਼ਮੀਨ ਕੋਲ ਇਕ ਜੀਪ ਅਤੇ ਦੋ ਕਾਰਾਂ ਖੜ੍ਹੀਆਂ ਸਨ ਤੇ ਦਰਜਨ ਤੋਂ ਵੱਧ ਵਿਅਕਤੀ ਟਰੈਕਟਰ ਨਾਲ ਉਸਦੀ ਜ਼ਮੀਨ ਵਾਹ ਰਹੇ ਹਨ। ਰੋਕਣ ’ਤੇ ਉਕਤ ਵਿਅਕਤੀਆਂ ਨੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਿਸ ਕਰਕੇ ਉਹ ਸਡ਼ਕ ’ਤੇ ਪਾਸੇ ਹੋ ਕੇ ਖਡ਼੍ਹ ਗਿਆ । ਵਿਜੈ ਰਤਨ ਨੇ ਦੱਸਿਆ ਕਿ ਇਸ ਸਬੰਧੀ ਉਸਨੇ ਮੌਕੇ ’ਤੇ ਮੌਜੂਦ ਗਵਾਹਾਂ ਸਮੇਤ ਥਾਣਾ ਸਿਟੀ ਵਿਖੇ ਪੁਲਸ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਹੈ। ਥਾਣਾ ਸਿਟੀ ਪੁਲਿਸ ਨੇ ਦੱਸਿਆ ਕਿ ਵਿਜੈ ਰਤਨ ਦੇ ਬਿਆਨਾਂ ’ਤੇ ਪੁਲਸ ਨੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ।

ਫੋਟੋ - http://v.duta.us/0JYeMgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Wd86iQAA

📲 Get Faridkot-Muktsar News on Whatsapp 💬