ਨਵਜਾਤ ਭਰੂਣ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧਾ

  |   Ludhiana-Khannanews

ਸਾਹਨੇਵਾਲ/ਕੁਹਾੜਾ, (ਜਗਰੂਪ)— ਕਿਸੇ ਔਰਤ ਵੱਲੋਂ ਭਰੂਣ ਹੱਤਿਆ ਕਰਦੇ ਹੋਏ ਨਵਜਾਤ ਭਰੂਣ ਨੂੰ ਪਿੰਡ ਮਿਆਣੀ ਨੇੜੇ ਸੁੰਨਸਾਨ ਜਗ੍ਹਾ 'ਤੇ ਸੁੱਟ ਦਿੱਤਾ ਗਿਆ, ਜਿਥੋਂ ਆਵਾਰਾ ਕੁੱਤਿਆਂ ਨੇ ਉਸ ਨਵਜਾਤ ਭਰੂਣ ਦੇ ਵੱਖ-ਵੱਖ ਹਿੱਸਿਆਂ ਨੂੰ ਨੋਚ-ਨੋਚ ਖਾ ਲਿਆ। ਇਸ ਸਬੰਧੀ ਪਤਾ ਉਸ ਸਮੇਂ ਚੱਲਿਆ ਜਦੋਂ ਪਿੰਡ ਦੀ ਪਾਣੀ ਵਾਲੀ ਟੈਂਕੀ ਤੋਂ ਪਾਣੀ ਦੀ ਸਪਲਾਈ ਛੱਡਣ ਵਾਲੇ ਰਤਨ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਮਿਆਣੀ ਨੇ ਸ਼ਾਮ ਨੂੰ ਕਰੀਬ ਸਾਢੇ ਤਿੰਨ ਵਜੇ ਸਪਲਾਈ ਛੱਡਣ ਜਾਂਦੇ ਹੋਏ ਇਕ ਕੁੱਤੇ ਦੇ ਮੂੰਹ 'ਚ ਨਵਜਾਤ ਭਰੂਣ ਦੇਖਿਆ, ਜਿਸ ਵਲੋਂ ਡੰਡੇ ਨਾਲ ਕੁੱਤੇ ਨੂੰ ਡਰਾਉਣ 'ਤੇ ਆਵਾਰਾ ਕੁੱਤਾ ਭਰੂਣ ਸੁੱਟ ਕੇ ਦੌੜ ਗਿਆ। ਇਸ ਦੀ ਸੂਚਨਾ ਥਾਣਾ ਕੂੰਮਕਲਾਂ ਦੀ ਪੁਲਸ ਨੂੰ ਦਿੱਤੀ ਗਈ। ਥਾਣਾ ਪੁਲਸ ਨੇ ਰਤਨ ਸਿੰਘ ਦੇ ਬਿਆਨਾਂ 'ਤੇ ਅਣਪਛਾਤਿਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਫੋਟੋ - http://v.duta.us/v8zrdQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/BHBUnwAA

📲 Get Ludhiana-Khanna News on Whatsapp 💬