ਬਾਦਲਾਂ ਦੇ ਲਾਡਲੇ ਚੌਕ ਪੁੱਡਾ ਨੇ ਕੀਤੇ ਮਤਰੇਏ!

  |   Bhatinda-Mansanews

ਬਠਿੰਡਾ (ਜ.ਬ.) : ਬਣੀ ਆਈ ਗੱਲ ਹੈ ਕਿ ਪੁਰਾਣੀ ਸਰਕਾਰ ਦੇ ਪ੍ਰਾਜੈਕਟ ਨਵੀਂ ਸਰਕਾਰ ਵੱਲੋਂ ਅਣਦੇਖੇ ਕਰ ਹੀ ਦਿੱਤੇ ਜਾਂਦੇ ਹਨ, ਫਿਰ ਭਾਵੇਂ ਉਹ ਸ਼ਹਿਰ ਦੀ ਸੁੰਦਰਤਾ ਨੂੰ ਹੀ ਚਾਰ ਚੰਨ ਕਿਉਂ ਨਾ ਲਾ ਰਹੇ ਹੋਣ। ਕੁਝ ਸਾਲ ਪਹਿਲਾਂ ਅਕਾਲੀ ਸਰਕਾਰ 'ਚ ਬਣੇ ਬਾਦਲ ਪਰਿਵਾਰ ਦੇ ਲਾਡਲੇ ਚੌਕ ਅੱਜਕਲ ਪੁੱਡਾ ਨੇ ਮਤਰੇਏ ਕਰ ਰੱਖੇ ਹਨ, ਜਿਨ੍ਹਾਂ ਦੀ ਖਸਤਾ ਹਾਲਤ ਇਹ ਕਹਾਣੀ ਆਪਣੇ ਮੂੰਹੋਂ ਬਿਆਨ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਬਾਦਲ ਰੋਡ 'ਤੇ ਪੁਲ ਉੱਤਰਦਿਆਂ ਹੀ 2012 'ਚ ਇਕ ਸੁੰਦਰ ਜਿਹਾ ਚੌਕ ਬਣਿਆ ਸੀ, ਜਿਸਦਾ ਨਾਂ 'ਲਾਡਲੀ ਧੀ ਚੌਕ' ਰੱਖਿਆ ਗਿਆ ਸੀ। ਬਾਕਾਇਦਾ ਫੁੱਲ-ਬੂਟੇ ਲਾਏ ਗਏ, ਜਦਕਿ ਦੋ ਹੱਥਾਂ 'ਚ ਸੁਰੱਖਿਅਤ ਮਾਂ-ਧੀ ਦਾ ਬੁੱਤ ਵੀ ਲੱਗਾ ਹੋਇਆ ਹੈ, ਜਿਵੇਂ ਸੁਨੇਹਾ ਦਿੱਤਾ ਜਾ ਰਿਹਾ ਹੋਵੇ ਕਿ ਮਾਂ-ਧੀ ਸਰਕਾਰ ਦੇ ਮਜ਼ਬੂਤ ਹੱਥਾਂ 'ਚ ਸੁਰੱਖਿਅਤ ਹਨ ਪਰ ਮੌਜੂਦਾ ਸਥਿਤੀ ਇਹ ਹੈ ਕਿ ਫੁੱਲ-ਬੂਟਿਆਂ ਦੀ ਥਾਂ ਝਾੜੀਆਂ ਉੱਘ ਚੁੱਕੀਆਂ ਹਨ, ਜਦਕਿ ਬੁੱਤ ਦੀ ਹਾਲਤ ਵੀ ਖੰਡਰ ਬਣ ਚੁੱਕੀ ਹੈ। ਇਥੇ ਹੀ ਬੱਸ ਨਹੀਂ ਇਥੇ ਲੱਗੇ ਫੁਹਾਰੇ ਵੀ ਪਾਣੀ ਨੂੰ ਤਰਸ ਗਏ ਹਨ। ਮੁੱਕਦੀ ਗੱਲ ਇਹ ਕਿ ਚੌਕ ਦੀ ਅਣਦੇਖੀ ਕੀਤੀ ਜਾ ਰਹੀ ਹੈ, ਜਿਸਦੀ ਜ਼ਿੰਮੇਵਾਰੀ ਪੁੱਡਾ ਦੀ ਸੀ। ਇਸੇ ਤਰ੍ਹਾਂ ਦੇ ਚੌਕ ਸ਼ਹਿਰ ਵਿਚ ਹੋਰ ਵੀ ਕਈ ਥਾਂਵਾਂ 'ਤੇ ਨਜ਼ਰ ਆ ਜਾਂਦੇ ਹਨ।...

ਫੋਟੋ - http://v.duta.us/AyPLRAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/-jzdzgAA

📲 Get Bhatinda-Mansa News on Whatsapp 💬