ਬਿਨਾਂ ਰੇਲਿੰਗ ਤੇ ਤੰਗ ਪੁਲ ਵਾਲਾ ਨਿਕਾਸੀ ਨਾਲਾ ਬਣਿਆ ਖੂਨੀ ਨਾਲਾ, 2 ਨੌਜਵਾਨਾਂ ਦੀ ਮੌਤ

  |   Sangrur-Barnalanews

ਭਵਾਨੀਗੜ੍ਹ (ਕਾਂਸਲ) : ਨਦਾਮਪੁਰ ਤੋਂ ਕਾਦਰਾਬਾਦ ਨੂੰ ਜਾਂਦੀ ਸੜਕ 'ਤੇ ਰਸਤੇ ਵਿਚ ਪੈਂਦੇ ਬਿਨਾਂ ਰੇਲਿੰਗ ਅਤੇ ਤੰਗ ਪੁਲ ਵਾਲੇ ਨਿਕਾਸੀ ਨਾਲੇ ਨੇੜੇ ਸੜਕ ਦੇ ਅਧੁਰੇ ਪਏ ਨਿਰਮਾਣ ਕਾਰਜਾਂ ਕਾਰਨ 2 ਦਿਨਾਂ ਵਿਚ 2 ਮੋਟਰਸਾਇਕਲਾਂ ਦੇ ਨਾਲੇ ਵਿਚ ਡਿੱਗਣ ਕਾਰਨ ਵਾਪਰੇ ਹਾਦਸੇ ਵਿਚ ਦੋਵਾਂ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਾਮਚਾਰ ਪ੍ਰਾਪਤ ਹੋਇਆ ਹੈ।

ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੈਕ ਪੋਸਟ ਕਾਲਾਝਾੜ ਦੇ ਇੰਚਾਰਜ ਸਬ-ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਗੁਰਸੇਵਕ ਸਿੰਘ ਵਾਸੀ ਪਿੰਡ ਬੌੜਾਂ ਕਲਾਂ ਬੀਤੀ ਦੇਰ ਸ਼ਾਮ ਜਦੋਂ ਆਪਣੇ ਮੋਟਰਸਾਇਕਲ ਰਾਹੀਂ ਮੇਲੇ ਤੋਂ ਵਾਪਸ ਪਰਤ ਰਿਹਾ ਸੀ ਤਾਂ ਨਦਾਮਪੁਰ ਅਤੇ ਕਾਦਰਾਬਾਦ ਦੇ ਵਿਚਕਾਰ ਸੜਕ 'ਤੇ ਸਥਿਤ ਇਕ ਬਿਨਾਂ ਰੇਲਿੰਗ ਅਤੇ ਤੰਗ ਪੁਲ ਵਾਲੇ ਨਿਕਾਸੀ ਨਾਲੇ 'ਤੇ ਉਸ ਦਾ ਮੋਟਰਸਾਇਕਲ ਬੇਕਾਬੂ ਹੋ ਕੇ ਨਾਲੇ ਵਿਚ ਜਾ ਡਿੱਗਿਆ। ਮੌਕੇ ਤੋਂ ਲੰਘ ਰਹੇ ਰਾਹਗੀਰਾਂ ਨੇ ਇਸ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਪਰ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਉਸ ਨੇ ਦਮ ਤੋੜ ਦਿੱਤਾ। ਇਸੇ ਤਰ੍ਹਾਂ ਇਕ ਦਿਨ ਪਹਿਲਾਂ ਇਕ ਹੋਰ ਨੌਜਵਾਨ ਮੋਟਰਸਾਇਕਲ ਚਾਲਕ ਸੋਹਣ ਲਾਲ ਵਾਸੀ ਪਿੰਡ ਲਲੋਛੀ ਦੀ ਵੀ ਇਥੇ ਤੰਗ ਸੜਕ ਅਤੇ ਸੜਕ ਦੇ ਅਧੁਰੇ ਪਏ ਨਿਰਮਾਣ ਕਾਰਜਾਂ ਕਾਰਨ ਮੋਟਰਸਾਇਕਲ ਸਮੇਤ ਨਾਲੇ ਵਿਚ ਡਿੱਗਣ ਕਾਰਨ ਮੌਤ ਹੋ ਗਈ ਸੀ। ਇਨ੍ਹਾਂ ਘਟਨਾਵਾਂ ਨੂੰ ਲੈ ਕੇ ਪੂਰੇ ਇਲਾਕੇ ਵਿਚ ਜਿਥੇ ਸੋਗ ਦੀ ਲਹਿਰ ਪਾਈ ਗਈ, ਉਥੇ ਹੀ ਆਮ ਲੋਕਾਂ ਵਿਚ ਸਰਕਾਰ ਅਤੇ ਪ੍ਰਸਾਸ਼ਨ ਪ੍ਰਤੀ ਗੁਸੇ ਦੀ ਲਹਿਰ ਵੀ ਪਾਈ ਗਈ।...

ਫੋਟੋ - http://v.duta.us/IeRFYgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/kxWSRQAA

📲 Get Sangrur-barnala News on Whatsapp 💬