ਮਾਮਲਾ ਵੀਵਾ ਕਲਾਜ ਗੋਲੀਕਾਂਡ ਦਾ, ਹਥਿਆਰ ਸਮੇਤ ਦੋਸ਼ੀ ਗ੍ਰਿਫਤਾਰ

  |   Jalandharnews

ਜਲੰਧਰ, (ਮਹੇਸ਼)— ਕਮਿਸ਼ਨਰੇਟ ਪੁਲਸ ਨੇ ਸਿਰਫ 24 ਘੰਟਿਆਂ 'ਚ ਹੈਂਗ ਆਊਟ ਬੀਅਰ ਵਾਰ (ਵੀਵਾ ਕਲਾਜ ਸ਼ਾਪਿੰਗ ਮਾਲ) ਜੀ. ਟੀ. ਰੋਡ ਫਗਵਾੜਾ 'ਚ ਸ਼ਨੀਵਾਰ ਨੂੰ ਹੋਏ ਗੋਲੀਕਾਂਡ ਕੇਸ ਨੂੰ ਟਰੇਸ ਕਰ ਲਿਆ ਹੈ। ਡੀ. ਸੀ. ਪੀ. ਗੁਰਮੀਤ ਸਿੰਘ ਨੇ ਇਸ ਸਬੰਧੀ ਐਤਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਬੀਅਰ ਵਾਰ 'ਚ ਡਾਂਸ ਕਰਦੇ ਸਮੇਂ ਕਿਸੀ ਕੁੜੀ ਨੂੰ ਲੈ ਕੇ ਦੋ ਪੱਖਾਂ ਦੇ 'ਚ ਹੋਏ ਝਗੜੇ ਦੌਰਾਨ 29 ਸਾਲ ਦੇ ਰਵਿੰਦਰ ਕੁਮਾਰ ਉਰਫ ਸੋਨੂੰ ਪੁੱਤਰ ਮੰਗਤ ਰਾਏ ਵਾਸੀ ਪਿੰਡ ਰੂੜਕਾ ਕਲਾ ਥਾਣਾ ਗੋਰਾਇਆ, ਦਿਹਾਤ ਪੁਲਸ ਜਲੰਧਰ ਨੇ ਜਿਲਾ ਕਪੂਰਥਲੇ ਦੇ ਥਾਣੇ ਤਲਵੰਡੀ ਚੌਧਰੀਆਂ ਦੇ ਅਧੀਨ ਆਉਂਦੇ ਪਿੰਡ ਟੋਡਰਵਾਲ ਵਾਸੀ ਪੰਚਾਇਤ ਅਧਿਕਾਰੀ ਸੁਖਵਿੰਦਰ ਸਿੰਘ ਦੇ ਬੇਟੇ ਤਲਵਿੰਦਰ ਸਿੰਘ ਦੇ ਪੇਟ 'ਚ ਗੋਲੀ ਮਾਰ ਦਿੱਤੀ ਸੀ ਅਤੇ ਆਪਣੇ ਸਾਥੀਆਂ ਸਮੇਤ ਫਰਾਰ ਹੋ ਗਿਆ ਸੀ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਗਠਿਤ ਕੀਤੀ ਗਈ ਪੁਲਸ ਟੀਮ ਵਾਰਦਾਤ ਦੇ ਬਾਅਦ ਸੋਨੂੰ ਰੂੜਕਾਂ ਅਤੇ ਉਸ ਦੇ ਸਾਥੀਆਂ ਦੀ ਭਾਲ 'ਚ ਜੁਟ ਗਈ ਸੀ, ਜਿਸ ਕਾਰਨ ਸੋਨੂੰ ਨੂੰ ਐਤਵਾਰ ਦੇਰ ਸ਼ਾਮ ਫੜਨ 'ਚ ਪੁਲਸ ਦੇ ਹੱਥ ਸਫਲਤਾ ਲੱਗ ਗਈ। ਜੰਡਿਆਲਾ-ਨੂਰਮਹਲ ਰੋਡ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਉਸ ਤੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਇਸਤੇਮਾਲ ਕੀਤੀ ਗਈ 32 ਬੋਰ ਦੀ ਪਿਸਤੌਲ ਅਤੇ ਚਾਰ ਜਿੰਦਾ ਕਾਰਤੂਸ ਵੀ ਬਰਾਮਦ ਕਰ ਲਏ ਗਏ ਹਨ।...

ਫੋਟੋ - http://v.duta.us/Vc22EQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/sUuJqQAA

📲 Get Jalandhar News on Whatsapp 💬