ਲੜਕੀ ਨੂੰ ਪੰਜਾਬ ਪੁਲਸ 'ਚ ਭਰਤੀ ਕਰਵਾਉਣ ਦੇ ਨਾਂ 'ਤੇ ਠੱਗੇ 1.75 ਲੱਖ

  |   Ludhiana-Khannanews

ਲੁਧਿਆਣਾ (ਮਹੇਸ਼)-ਖੁਦ ਨੂੰ ਇਕ ਪ੍ਰਭਾਵਸ਼ਾਲੀ ਵਿਧਾਇਕ ਦਾ ਪਰਸਨਲ ਅਸਿਸਟੈਂਟ (ਪੀ.ਏ.) ਦੱਸ ਕੇ ਇਕ ਲੜਕੀ ਨੂੰ ਪੰਜਾਬ ਪੁਲਸ 'ਚ ਮਹਿਲਾ ਕਾਂਸਟੇਬਲ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 1.75 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ 'ਚ ਸਦਰ ਪੁਲਸ ਨੇ ਪਿੰਡ ਪਮਾਲੀ ਦੇ ਗੁਰਚਰਨ ਸਿੰਘ ਉਰਫ ਗੁਰਚੰਦ ਖਿਲਾਫ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ। ਇਹ ਮਾਮਲਾ ਧਾਂਦਰਾ ਰੋਡ ਦੇ ਸ਼ਹੀਦ ਭਗਤ ਸਿੰਘ ਨਗਰ ਦੀ ਨਸੀਬ ਕੌਰ ਦੀ ਸ਼ਿਕਾਇਤ 'ਤੇ ਦਰਜ ਹੋਇਆ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਦੇ ਜੀਜਾ ਨਰਸੀ ਸਿੰਘ ਜੋ ਕਿ ਮੌਲਾਦ ਦਾ ਰਹਿਣ ਵਾਲਾ ਹੈ ਨੇ ਦੋਸ਼ੀ ਦੇ ਨਾਲ ਮਿਲਵਾਇਆ ਸੀ। ਦੋਸ਼ੀ ਨੇ ਖੁਦ ਨੂੰ ਵਿਕਰਮਜੀਤ ਸਿੰਘ ਖਾਲਸਾ ਦਾ ਪੀ. ਏ. ਦੱਸਿਆ ਅਤੇ ਉਸ ਨੂੰ ਭਰੋਸਾ ਦਿਵਾਇਆ ਕਿ ਉਹ ਉਸ ਦੀ ਨੂੰਹ ਗੁਰਦੀਪ ਕੌਰ ਨੂੰ ਪੰਜਾਬ ਪੁਲਸ 'ਚ ਮਹਿਲਾ ਕਾਂਸਟੇਬਲ ਦੇ ਅਹੁਦੇ 'ਤੇ ਤਾਇਨਾਤ ਕਰਵਾ ਦੇਵੇਗਾ। ਜਿਸ ਦੇ ਬਦਲੇ 'ਚ 2 ਲੱਖ ਰੁਪਏ ਲਵੇਗਾ। ਉਹ ਅਤੇ ਉਸਦਾ ਪਰਿਵਾਰ ਉਸ ਦੀਆਂ ਗੱਲਾਂ 'ਚ ਆ ਗਿਆ ਅਤੇ ਸੌਦਾ 1.75 ਲੱਖ ਰੁਪਏ ਤੈਅ ਹੋ ਗਿਆ। ਵਾਰੀ-ਵਾਰੀ ਕਿਸ਼ਤਾਂ 'ਚ ਉਸ ਨੇ ਦੋਸ਼ੀ ਨੂੰ ਉਕਤ ਰਕਮ ਦਿੱਤੀ। ਇਸ ਤੋਂ ਬਾਅਦ ਦੋਸ਼ੀ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ਾਂ ਦੀ ਫੋਟੋ ਕਾਪੀਆਂ ਲੈ ਲਿਆ ਅਤੇ ਗੁਰਦੀਪ ਨੂੰ ਕਹਿ ਕੇ ਗਿਆ ਉਹ ਪ੍ਰੈਕਟਿਸ ਜਾਰੀ ਰੱਖੇ, ਜੇਕਰ ਕੋਈ ਕਮੀ ਆਈ ਤਾਂ ਉਹ ਖੁਦ ਮੌਕੇ 'ਤੇ ਆ ਕੇ ਅਧਿਕਾਰੀਆਂ ਨਾਲ ਗੱਲ ਕਰ ਕੇ ਪੂਰੀ ਕਰਵਾ ਦੇਵੇਗਾ। ਉਸ ਦੀ ਪੁਲਸ ਪ੍ਰਸ਼ਾਸਨ 'ਚ ਬਹੁਤ ਚੱਲਦੀ ਹੈ। ਇਸ ਤੋਂ ਬਾਅਦ ਦੋਸ਼ੀ ਨੇ ਨਾ ਤਾਂ ਨੌਕਰੀ ਦਿਵਾਈ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ।

ਫੋਟੋ - http://v.duta.us/pqSLyQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/4E4NygAA

📲 Get Ludhiana-Khanna News on Whatsapp 💬