ਸ਼ਰਮਨਾਕ : ਵੱਡੀ ਭੈਣ ਨੇ 70 ਹਜ਼ਾਰ ਪਿੱਛੇ ਨਰਕ 'ਚ ਸੁੱਟੀ 13 ਸਾਲ ਦੀ ਭੈਣ (ਵੀਡੀਓ)

  |   Amritsarnews

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਸਕੀ ਭੈਣ ਵੱਲੋਂ ਆਪਣੀ 13 ਸਾਲਾ ਭੈਣ ਨੂੰ 70 ਹਜ਼ਾਰ ਰੁਪਏ 'ਚ ਵੇਚ ਦਿੱਤਾ ਗਿਆ। ਅਸਲ 'ਚ ਇਹ ਮਾਮਲਾ ਤਿੰਨ ਜ਼ਿਲਿਆਂ ਪੰਜਾਬ, ਹਰਿਆਣਾ ਤੇ ਦਿੱਲੀ ਨਾਲ ਜੁੜਿਆ ਹੋਇਆ ਹੈ। ਦਰਅਸਲ ਕੁੜੀ ਤੇ ਉਸ ਦੀ ਭੈਣ ਕਵਿਤਾ ਹਰਿਆਣਾ ਦੇ ਚਰਖੀ ਦਾਦਰੀ ਦੀਆਂ ਰਹਿਣ ਵਾਲੀਆਂ ਸਨ ਤੇ ਕਵਿਤਾ ਆਪਣੇ ਪਤੀ ਤਿਰਲੋਕ ਕੁਮਾਰ ਨਾਲ ਦਿੱਲੀ 'ਚ ਰਹਿੰਦੀ ਸੀ, ਉਥੇ ਹੀ ਉਨ੍ਹਾਂ ਨੂੰ ਰਾਜਨ ਮਿਲਿਆ ਤੇ ਕਵਿਤਾ ਤੇ ਉਸ ਦੇ ਪਤੀ ਨੇ ਮਿਲ ਕੇ 13 ਸਾਲਾ ਬੱਚੀ ਨੂੰ ਰਾਜਨ ਨੂੰ 70 ਹਜ਼ਾਰ ਰੁਪਏ 'ਚ ਵੇਚ ਦਿੱਤਾ। ਰਾਜਨ ਨੇ ਛੋਟੀ ਬੱਚੀ ਨਾਲ ਵਿਆਹ ਕਰਵਾ ਲਿਆ ਤੇ ਉਸ ਨੂੰ ਲੈ ਕੇ ਅੰਮ੍ਰਿਤਸਰ ਦੀ ਹਿੰਦੂਸਤਾਨ ਬਸਤੀ 'ਚ ਆ ਗਿਆ। ਬੱਚੀ ਵਲੋਂ ਕਈ ਵਾਰ ਰਾਜਨ ਦੀ ਗ੍ਰਿਫਤ 'ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰ ਰਾਜਨ ਉਸ ਨੂੰ ਕੀਤੇ ਜਾਣ ਨਹੀਂ ਦਿੰਦਾ ਸੀ ਤੇ ਉਸ ਨਾਲ ਜ਼ਬਰੀ ਸਰੀਰਕ ਸਬੰਧ ਬਣਾ ਕੇ ਉਸ ਨਾਲ ਕੁੱਟਮਾਰ ਕਰਦਾ ਸੀ। ਇਸ ਦੌਰਾਨ ਬਸਤੀ ਦੇ ਕਿਸੇ ਵਿਅਕਤੀ ਵਲੋਂ ਕੰਟਰੋਲ ਰੂਮ 'ਚ ਫੋਨ ਕਰਕੇ ਪੁਲਸ ਨੂੰ ਬੱਚੀ ਨਾਲ ਹੋ ਰਹੀ ਕੁੱਟਮਾਰ ਦੀ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਬੱਚੀ ਨੂੰ ਘਰ 'ਚੋਂ ਬਰਾਮਦ ਕਰ ਲਿਆ ਤੇ ਜਾਂਚ ਦੌਰਾਨ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/6xBnrAAA

📲 Get Amritsar News on Whatsapp 💬