ਸੀਨੀਅਰ ਅਹੁਦੇਦਾਰਾਂ ਨੇ ਟਿਕਟ ਦੀ ਮੰਗ ਕਰਦੇ ਹੋਏ ਬਗਾਵਤ ਦਾ ਝੰਡਾ ਚੁੱਕਿਆ

  |   Punjabnews

ਮੁਕੇਰੀਆਂ (ਨਾਗਲਾ)— ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਕਾਂਗਰਸੀ ਪੰਚ-ਸਰਪੰਚਾਂ ਅਤੇ ਬਲਾਕ ਸੰਮਤੀ ਮੈਂਬਰਾਂ ਦੀ ਇਕ ਬੈਠਕ ਸਵਰਗੀ ਰਜਨੀਸ਼ ਬੱਬੀ ਦੇ ਨਿਵਾਸ ਵਿਖੇ ਐਡਵੋਕੇਟ ਸੱਭਿਆ ਸਾਂਝੀ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਬੈਠਕ ਦੌਰਾਨ ਸਭ ਤੋਂ ਪਹਿਲਾਂ ਮਰਹੂਮ ਨੇਤਾ ਰਜਨੀਸ਼ ਬੱਬੀ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਬਲਾਕ ਕਾਂਗਰਸ ਪ੍ਰਧਾਨ ਕੰਵਰਜੀਤ ਸਿੰਘ, ਬਲਾਕ ਸੰਮਤੀ ਚੇਅਰਪਰਸਨ ਨੀਲਮ ਕੁਮਾਰੀ, ਵਾਈਸ ਚੇਅਰਪਰਸਨ ਮੋਨਿਕਾ ਜੈਦੀਪ ਸਿੰਘ ਆਦਿ ਨੇ ਆਪਣੇ ਸੰਬੋਧਨ ਦੌਰਾਨ ਕਾਂਗਰਸੀ ਨੇਤਰੀ ਅਤੇ ਰਜਨੀਸ਼ ਬੱਬੀ ਦੀ ਧਰਮ ਪਤਨੀ ਇੰਦੂ ਕੌਂਡਲ ਦੇ ਹੱਕ 'ਚ ਸਮਰਥਨ ਐਲਾਨ ਕਰਦੇ ਹੋਏ ਕਿਹਾ ਕਿ ਉਹ ਦਿਨ-ਰਾਤ ਇਕ ਕਰਕੇ ਇਹ ਸੀਟ ਜਿੱਤ ਕੇ ਕਾਂਗਰਸ ਹਾਈ ਕਮਾਨ ਦੀ ਝੋਲੀ 'ਚ ਪਾਉਣਗੇ। ਉਨ੍ਹਾਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕਰਨ ਦਾ ਐਲਾਨ ਕੀਤਾ। ਇਸ ਮੌਕੇ ਪਰਮਜੀਤ ਕੌਰ, ਪ੍ਰੇਮ ਚੰਦ, ਮਲਕੀਤ ਸਿੰਘ, ਮੇਜਰ ਸਿੰਘ, ਜਗਜੀਤ ਸਿੰਘ, ਸੰਮਤੀ ਮੈਂਬਰਾਂ ਤੋਂ ਇਲਾਵਾ ਮਾਸਟਰ ਰਮੇਸ਼, ਮਾਸਟਰ ਸੇਵਾ ਸਿੰਘ, ਪ੍ਰਿੰਸੀਪਲ ਗੁਰਦਿਆਲ ਸਿੰਘ, ਸੁਨੀਲ, ਤਰਲੋਕ ਸਿੰਘ, ਅਸ਼ਨੀ ਕੁਮਾਰ, ਸ਼ੇਰ ਸਿੰਘ ਸ਼ੇਰਾ ਆਦਿ ਵਿਸ਼ੇਸ਼ ਰੂਪ 'ਚ ਮੌਜੂਦ ਸੀ।...

ਫੋਟੋ - http://v.duta.us/tPp5bQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/90z1tgAA

📲 Get Punjab News on Whatsapp 💬