ਹਿਮਾਚਲ ਗਏ ਪਰਿਵਾਰ ਦੇ ਘਰ ਚੋਰਾਂ ਨੇ ਕੀਤਾ ਹੱਥ ਸਾਫ

  |   Jalandharnews

ਜਲੰਧਰ (ਮਹੇਸ਼) : ਗਣੇਸ਼ ਨਗਰ ਦੀ ਗਲੀ ਨੰ. 1, ਦਕੋਹਾ ਰੋਡ ਰਾਮਾ ਮੰਡੀ 'ਚ ਰਹਿੰਦਾ ਇਕ ਪਰਿਵਾਰ ਜਦੋਂ 4 ਦਿਨਾਂ ਬਾਅਦ ਐਤਵਾਰ ਨੂੰ ਕਾਂਗੜਾ (ਹਿਮਾਚਲ ਪ੍ਰਦੇਸ਼) ਤੋਂ ਆਪਣੇ ਘਰ ਵਾਪਸ ਆਇਆ ਤਾਂ ਚੋਰਾਂ ਨੇ ਘਰ 'ਚ ਹੱਥ ਸਾਫ਼ ਕੀਤਾ ਹੋਇਆ ਸੀ। ਨਰੇਸ਼ ਕੁਮਾਰ ਪੁੱਤਰ ਨਰਮੇਲ ਸਿੰਘ ਨੇ ਮੌਕੇ 'ਤੇ ਪਹੁੰਚੀ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ 'ਚ ਦੱਸਿਆ ਕਿ ਚੋਰ ਉਨ੍ਹਾਂ ਦੇ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਤੇ ਅੰਦਰ ਲੱਗੇ ਦਰਵਾਜ਼ੇ ਦਾ ਤਾਲਾ ਤੋੜ ਕੇ ਉਹ ਕਮਰੇ 'ਚੋਂ 8 ਤੋਲੇ ਸੋਨੇ ਦੇ ਗਹਿਣੇ ਅਤੇ 56 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ।

ਨਰੇਸ਼ ਕੁਮਾਰ ਨੇ ਦੱਸਿਆ ਕਿ ਉਹ 19 ਸਤੰਬਰ ਨੂੰ ਕਾਂਗੜਾ ਆਪਣੇ ਪਰਿਵਾਰ ਸਮੇਤ ਗਏ ਸਨ। ਅੱਜ ਬਾਅਦ ਦੁਪਹਿਰ ਵਾਪਸ ਪਰਤੇ ਤਾਂ ਬਾਹਰ ਵਾਲੇ ਗੇਟ ਨੂੰ ਤਾਲਾ ਲੱਗਾ ਹੋਇਆ ਸੀ, ਜਿਸ ਤਰ੍ਹਾਂ ਉਹ ਲਾ ਕੇ ਗਏ ਸਨ ਪਰ ਅੰਦਰ ਜਾ ਕੇ ਕਮਰਿਆਂ 'ਚ ਖਿੱਲਰਿਆ ਸਾਮਾਨ ਦੇਖ ਕੇ ਉਹ ਹੈਰਾਨ ਰਹਿ ਗਏ। ਪੁਲਸ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਪਰ ਅਜੇ ਤੱਕ ਚੋਰਾਂ ਦਾ ਕੋਈ ਵੀ ਸੁਰਾਗ ਪੁਲਸ ਹੱਥ ਨਹੀਂ ਲੱਗਾ ਹੈ।

ਫੋਟੋ - http://v.duta.us/ST9YrQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/_dICAgAA

📲 Get Jalandhar News on Whatsapp 💬