ਹਰਸਿਮਰਤ ਨੂੰ ਝੂਠ ਬੋਲਣ ਦੀ ਆਦਤ : ਕੈਪਟਨ

  |   Jalandharnews

ਜਲੰਧਰ/ਚੰਡੀਗੜ੍ਹ (ਧਵਨ, ਅਸ਼ਵਨੀ) : ਅਕਾਲੀ ਨੇਤਾ ਨੂੰ ਝੂਠ ਬੋਲਣ ਦੀ ਆਦੀ ਅਤੇ ਸਿਆਸੀ ਲਾਭ ਲਈ ਧਰਮ ਦਾ ਇਸਤੇਮਾਲ ਕਰਨ ਵਿਚ ਵੀ ਸ਼ਰਮ ਮਹਿਸੂਸ ਨਾ ਕਰਨ ਦੇ ਦੋਸ਼ ਲਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ 'ਤੇ ਵਰ੍ਹਦੇ ਹੋਏ ਕਿਹਾ ਕਿ ਗੋਲਡਨ ਟੈਂਪਲ ਅੰਮ੍ਰਿਤਸਰ ਦੇ ਲੰਗਰ ਪ੍ਰਸ਼ਾਦ 'ਤੇ ਜੀ. ਐੱਸ. ਟੀ. ਵਰਗੇ ਨਾਜ਼ੁਕ ਮੁੱਦੇ 'ਤੇ ਵੀ ਉਨ੍ਹਾਂ ਲਗਾਤਾਰ ਝੂਠ ਬੋਲਿਆ ਹੈ। ਹਰਸਿਮਰਤ ਵਲੋਂ ਸੂਬਾ ਸਰਕਾਰ 'ਤੇ ਸ੍ਰੀ ਹਰਿਮੰਦਰ ਸਾਹਿਬ 'ਤੇ ਜੀ. ਐੱਸ. ਟੀ. ਦਾ ਹਿੱਸਾ ਅੱਧਾ ਨਾ ਕਰਨ ਦੇ ਲਾਏ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਨੇ ਇਕ ਹੋਰ ਝੂਠ ਬੋਲਿਆ ਹੈ ਜਿਸ ਨਾਲ ਉਸ ਦੀ ਮਾਨਸਿਕਤਾ ਦਾ ਪਤਾ ਲੱਗਦਾ ਹੈ। ਕੈਪਟਨ ਨੇ ਕਿਹਾ ਕਿ ਹਰਸਿਮਰਤ ਦੇ ਬਿਆਨ ਵਿਚ ਥੋੜ੍ਹੀ ਜਿਹੀ ਵੀ ਸੱਚਾਈ ਨਹੀਂ ਹੈ। ਸੱਚੀ ਗੱਲ ਇਹ ਹੈ ਕਿ ਸੂਬਾ ਸਰਕਾਰ ਨੇ ਸਿਰਫ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਨਾ ਮੰਦਰ ਅਤੇ ਸ੍ਰੀ ਰਾਮਤੀਰਥ ਅੰਮ੍ਰਿਤਰ ਲਈ ਪੰਜਾਬ ਦੇ ਹਿੱਸੇ ਦੇ 100 ਫੀਸਦੀ ਜੀ. ਐੱਸ. ਟੀ. ਰੀਫੰਡ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਅਤੇ ਨਾਲ ਹੀ ਇਸ ਸਾਲ ਮਈ ਮਹੀਨੇ ਵਿਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ 4 ਕਰੋੜ ਰੁਪਏ ਵੀ ਅਲਾਟ ਕੀਤੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਜੀ. ਐੱਸ. ਟੀ. ਦੇ ਸੂਬਾ ਸਰਕਾਰ ਦੇ ਰੀਫੰਡ ਨੂੰ ਨਾ ਸਿਰਫ ਚਾਲੂ ਸਾਲ ਲਈ ਸਗੋਂ 1 ਅਗਸਤ 2017 ਤੋਂ ਸਾਰੇ ਤਿੰਨਾਂ ਧਾਰਮਿਕ ਸਥਾਨਾਂ ਲਈ ਅਦਾ ਕਰਨ ਪ੍ਰਤੀ ਵਚਨਬੱਧ ਹੈ।...

ਫੋਟੋ - http://v.duta.us/IrS07AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/urt5LwAA

📲 Get Jalandhar News on Whatsapp 💬