2 ਸਕੀਆਂ ਭੈਣਾਂ ਦੀ ਸ਼ੱਕੀ ਹਾਲਤਾਂ 'ਚ ਮੌਤ

  |   Punjabnews

ਦਿੜ੍ਹਬਾ ਮੰਡੀ, (ਸੁਰਜੀਤ, ਸਰਾਓਂ)— ਪਿੰਡ ਜਨਾਲ 'ਚ ਅੱਜ ਮਾਹੌਲ ਉਦੋਂ ਸੋਗਮਈ ਹੋ ਗਿਆ ਜਦੋਂ ਇਕ ਗਰੀਬ ਕਿਸਾਨ ਪਰਿਵਾਰ ਦੀਆਂ 2 ਬੱਚੀਆਂ (ਸਕੀਆਂ ਭੈਣਾਂ) ਦੀ ਸ਼ੱਕੀ ਹਾਲਤਾਂ 'ਚ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਪ੍ਰਭਜੋਤ ਕੌਰ ਜੋਤੀ (11) ਤੇ ਰਿਪਨਦੀਪ ਕੌਰ ਰਿੱਪੂ (8) ਪੁੱਤਰੀਆਂ ਸਤਿਗੁਰ ਸਿੰਘ ਪੁੱਤਰ ਗੁਰਜੰਟ ਸਿੰਘ ਜੰਟਾਂ ਕੱਲ ਸ਼ਾਮ ਕਿਸੇ ਦੁਕਾਨ ਤੋਂ ਨਮਕੀਨ ਲੈ ਕੇ ਖਾ ਰਹੀਆਂ ਸਨ ਕਿ ਬੱਚੀਆਂ ਦੀ ਮਾਤਾ ਪਰਮਜੀਤ ਕੌਰ ਪੰਮੀ ਨੇ ਉਨ੍ਹਾਂ ਨੂੰ ਰੋਟੀ ਖਾਣ ਲਈ ਕਿਹਾ । ਦੋਵੇਂ ਬੱਚੀਆਂ ਰੋਟੀ ਖਾ ਕੇ ਅਤੇ ਦੁੱਧ ਪੀ ਕੇ ਆਰਾਮ ਨਾਲ ਸੌਂ ਗਈਆਂ, ਜਿਸ ਤੋਂ ਬਾਅਦ ਰਾਤ ਤਕਰੀਬਨ 12 ਵਜੇ ਦੇ ਕਰੀਬ ਦੋਵੇਂ ਬੱਚੀਆਂ ਨੂੰ ਉਲਟੀਆਂ ਆਈਆਂ। ਉਪਰੰਤ ਪਿੰਡ ਦੇ ਹੀ ਡਾਕਟਰ ਨੂੰ ਸੱਦਿਆ ਗਿਆ ਪਰ ਹਾਲਤ ਨਾਜ਼ੁਕ ਦੇਖ ਕੇ ਸਵੇਰ ਹੁੰਦਿਆਂ ਹੀ ਪਰਿਵਾਰ ਬੱਚੀਆਂ ਨੂੰ ਸਰਕਾਰੀ ਹਸਪਤਾਲ ਸੰਗਰੂਰ ਲੈ ਗਿਆ, ਜਿੱਥੇ ਡਾਕਟਰਾਂ ਵੱਲੋਂ ਰਿਪਨਦੀਪ ਕੌਰ ਰਿੱਪੂ ਨੂੰ ਮ੍ਰਿਤਕ ਐਲਾਨ ਕੇ ਪ੍ਰਭਜੋਤ ਕੌਰ ਜੋਤੀ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਤੇ ਮਾਲੇਰਕੋਟਲਾ ਨਜ਼ਦੀਕ ਜਾਂਦਿਆਂ ਹੀ ਪ੍ਰਭਜੋਤ ਜੋਤੀ ਨੇ ਵੀ ਦਮ ਤੋੜ ਦਿੱਤਾ। ਅਖੀਰ ਸੋਗਮਈ ਹਾਲਤ 'ਚ ਥਾਣਾ ਦਿੜ੍ਹਬਾ ਦੀ ਪੁਲਸ ਵੱਲੋਂ ਪੋਸਟਮਾਰਟਮ ਕਰਵਾ ਕੇ ਬੱਚੀਆਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪਰਿਵਾਰ 'ਚ ਦੋਵੇਂ ਬੱਚੀਆਂ ਦੀ ਅਚਾਨਕ ਮੌਤ ਹੋਣ ਕਾਰਣ ਸਾਰੇ ਪਿੰਡ 'ਚ ਮਾਹੌਲ ਗਮਗੀਨ ਹੋ ਗਿਆ ਕਿਉਂਕਿ ਪਰਿਵਾਰ 'ਚ ਦੋਵੇਂ ਬੱਚੀਆਂ ਤੋਂ ਇਲਾਵਾ ਹੋਰ ਕੋਈ ਬੱਚਾ ਨਹੀਂ ਹੈ।

ਫੋਟੋ - http://v.duta.us/Hhuo1AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/dAPy3gAA

📲 Get Punjab News on Whatsapp 💬