9 ਸਾਲ ਬਾਅਦ ਮਿਲਿਆ ਸੁਰਾਗ : ਹਰਿਆਣਾ 'ਚ ਨਾਂ ਬਦਲਦੇ ਪਤੀ ਨਾਲ ਰਹਿ ਰਹੀ ਸੀ ਧੀ

  |   Amritsarnews

ਅੰਮ੍ਰਿਤਸਰ (ਸਫਰ) : ਥਾਣਾ ਸਿਵਲ ਲਾਈਨ 'ਚ 9 ਸਾਲ ਪੁਰਾਣੀ ਐੱਫ. ਆਈ. ਆਰ. ਵਿਚ 10 ਕਰੋੜ ਖਾਤਿਰ ਭੈਣ ਵਲੋਂ ਆਪਣੇ ਪਤੀ ਤੇ ਹੋਰਨਾਂ ਨਾਲ ਮਿਲ ਕੇ ਮਾਂ ਅਤੇ ਭਰਾ ਨੂੰ ਕਾਗਜ਼ਾਂ 'ਚ 'ਮਾਰ' ਕੇ ਬਾਪ ਦੀ ਝੂਠੀ ਵਸੀਅਤ ਤਿਆਰ ਕਰਵਾ ਕੇ ਕਰੀਬ 20 ਕਰੋੜ ਦੀ ਜਾਇਦਾਦ ਆਪਣੇ ਨਾਂ ਕਰਵਾਉਣ ਤੋਂ ਬਾਅਦ ਰਾਮਬਾਗ ਸਥਿਤ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਜੇ. ਈ. ਨੂੰ 10 ਕਰੋੜ 'ਚ ਵੇਚਣ ਦਾ ਮਾਮਲਾ ਫਿਰ ਸੁਰਖੀਆਂ 'ਚ ਆ ਗਿਆ ਹੈ। ਇਸ ਮਾਮਲੇ 'ਚ ਰਿਜਨਲ ਇਕਨਾਮਿਕਸ ਇੰਟੈਲੀਜੈਂਸ ਸੈੱਲ ਤੇ ਇਨਕਮ ਟੈਕਸ ਵਿਭਾਗ ਨੂੰ ਸੁਨੀਲ ਕੁਮਾਰ ਮੱਲ੍ਹਣ ਨੇ ਜੇ. ਈ. ਸਰਬਜੀਤ ਸਿੰਘ ਦੀ ਸ਼ਿਕਾਇਤ ਕਰਦਿਆਂ ਲਿਖਿਆ ਹੈ ਕਿ ਉਸ ਦੀ ਚੱਲ-ਅਚੱਲ ਜਾਇਦਾਦ ਦੀ ਜਾਂਚ ਹੋਵੇ ਤੇ ਨੌਕਰੀ ਪਾਉਣ ਲਈ ਲਾਏ ਗਏ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ। ਇਸ ਦੇ ਨਾਲ ਹੀ ਜੇ. ਈ. ਅਦਾਲਤ ਵਲੋਂ ਪੀ. ਓ. ਕਰਾਰ ਦੇਣ ਤੋਂ ਬਾਅਦ ਵੀ ਨੌਕਰੀ ਕਰਦਾ ਰਿਹਾ ਹੈ, ਇਸ ਸਬੰਧੀ ਵੀ ਜਾਂਚ ਕੀਤੀ ਜਾਵੇ। ਸ਼ਿਕਾਇਤ ਵਿਚ ਲਿਖਿਆ ਹੈ ਕਿ ਉਕਤ ਜੇ. ਈ. ਦੀ ਤਨਖਾਹ ਕਰੀਬ 70 ਹਜ਼ਾਰ ਹੈ, ਸਾਲਾਨਾ ਕਰੀਬ 7 ਲੱਖ। ਅਜਿਹੇ 'ਚ 10 ਕਰੋੜ ਕਿਥੋਂ ਆਏ, ਜਦੋਂ ਕਿ ਉਹ ਇਨਕਮ ਟੈਕਸ ਰਿਟਰਨ ਵੀ ਨਹੀਂ ਭਰਦਾ। ਇਸ ਮਾਮਲੇ ਵਿਚ ਥਾਣਾ ਸਿਵਲ ਲਾਈਨ ਪੁਲਸ ਨੂੰ ਹਾਲ ਹੀ 'ਚ ਸੁਰਾਗ ਮਿਲਿਆ ਹੈ ਕਿ ਪੀ. ਓ. ਕਰਾਰ ਦਿੱਤੇ ਧੀ ਤੇ ਉਸ ਦਾ ਪਤੀ ਹਰਿਆਣਾ ਵਿਚ ਕਿਤੇ ਨਾਂ ਬਦਲ ਕੇ ਰਹਿ ਰਹੇ ਹਨ।...

ਫੋਟੋ - http://v.duta.us/PQL99gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/8Eg8JQAA

📲 Get Amritsar News on Whatsapp 💬