Punjabi Version

  |   Golden Temple Hukamnama

Ang: 819

ਇਸ ਸੰਸਾਰ ਅੰਰਦ ਮਹਿਮਾ ਸੁਆਮੀ ਦੀ ਹੈ। ਫਲਦਾਇਕ ਹੈ ਜਿਸ ਦੀ ਟਹਿਲ ਸੇਵਾ। ਬੁਲੰਦ ਬੇਅੰਤ ਅਤੇ ਬੇਅੰਦਾਜ ਹੈ ਪ੍ਰਭੂ, ਜਿਸ ਦੇ ਹੱਥ ਅੰਦਰ ਹਨ ਸਾਰੇ ਜੀਵ-ਜੰਤੂ। ਨਾਨਕ ਨੇ ਸਾਹਿਬ ਦੀ ਸ਼ਰਣ ਲਈ ਹੈ, ਜੋ ਹਰ ਥਾਂ ਉਸ ਦੇ ਅੰਗ ਸੰਗ ਹੈ। ਬਿਲਾਵਲ ਪੰਜਵੀਂ ਪਾਤਿਸ਼ਾਹੀ। ਮੈਂ ਪੂਰਨ ਗੁਰਾਂ ਦਾ ਚਿੰਤਨ ਕੀਤਾ ਹੈ ਅਤੇ ਉਹ ਮੇਰੇ ਉਤੇ ਮਿਹਰਬਾਨ ਹੋ ਗਏ ਹਨ। ਸਾਧੂ ਨੇ ਮੈਨੂੰ ਰਸਤਾ ਵਿਖਾਲ ਦਿੱਤਾ ਹੈ ਅਤੇ ਮੇਰੇ ਲਈ ਮੌਤ ਦੀ ਫਾਹੀ ਕੱਟੀ ਗਈ ਹੈ। ਸਾਈਂ ਦੇ ਨਾਮ ਦਾ ਜੱਸ ਗਾਇਨ ਕਰਨ ਦੁਆਰਾ, ਮੇਰੀ ਪੀੜ, ਭੁੱਖ ਅਤੇ ਵਹਿਮ ਦੂਰ ਹੋ ਗਏ ਹਨ। ਮੈਨੂੰ ਅਡੋਲਤਾ, ਠੰਢ-ਚੈਨ, ਖੁਸ਼ੀ ਅਤੇ ਆਰਾਮ ਪਰਾਪਤ ਹੋ ਗਏ ਹਨ ਅਤੇ ਮੇਰੇ ਸਾਰੇ ਕਾਰਜ ਸੌਰ ਗਏ ਹਨ। ਠਹਿਰਾਉ। ਅੱਗ ਬੁੱਝ ਗਈ ਹੈ। ਮੈਂ ਠੰਡਾ-ਠਾਰ ਹੋ ਗਿਆ ਹਾਂ ਅਤੇ ਸੁਆਮੀ ਨੇ ਖੁਦ ਮੇਰੀ ਰਖਿਆ ਕੀਤੀ ਹੈ। ਨਾਨਕ ਨੇ ਸਾਹਿਬ ਦੀ ਓਟ ਲਈ ਹੈ, ਵਿਸ਼ਾਲ ਹੈ ਜਿਸ ਦਾ ਤਪ-ਤੇਜ। ਬਿਲਾਵਲ ਪੰਜਵੀਂ ਪਾਤਿਸ਼ਾਹੀ। ਦੇਹ-ਖੇਤ ਸੁਹਾਵਣਾ ਹੋ ਜਾਂਦਾ ਹੈ, ਹਿਰਦਾ-ਸਥਾਨ ਸੁਲੱਖਣਾ ਹੋ ਜਾਂਦਾ ਹੈ, ਕਾਰਜ ਸਿਰੇ ਚੜ੍ਹ ਜਾਂਦੇ ਹਨ, ਡਰ ਭੱਜ ਜਾਂਦੇ ਹੈ ਅਤੇ ਸੰਦੇਹ ਦੂਹ ਹੋ ਜਾਂਦੇ ਹਨ; ਸਦਾ ਸਾਹਿਬ ਦਾ ਸਿਮਰਨ ਕਰਨ ਦੁਆਰਾ। ਸੰਤ-ਸਰੂਪ ਪੁਰਸ਼ਾਂ ਨਾਲ ਵਸਣ ਦੁਆਰਾ, ਪ੍ਰਾਣੀ ਠੰਢ-ਚੈਨ ਅਤੇ ਅਡੋਲਤਾ ਅੰਦਰ ਆਰਾਮ ਪਾਉਂਦਾ ਹੈ। ਮੁਬਾਰਕ ਹੈ ਉਹ ਸਮਾਂ, ਜਦ ਸਾਹਿਬ ਨੇ ਨਾਮ ਦਾ ਆਰਾਧਨ ਕੀਤਾ ਜਾਂਦਾ ਹੈ। ਠਹਿਰਾਉ। ਉਹ ਜਗਤ ਵਿੱਚ ਨਾਮਵਰ ਹੋ ਜਾਂਦੇ ਹਨ, ਜਿਨ੍ਹਾਂ ਦਾ ਨਾਮ ਪਹਿਲਾਂ ਕੋਈ ਜਾਣਦਾ ਹੀ ਨਹੀਂ ਸੀ। ਨਾਨਕ ਨੇ ਉਸ ਦੀ ਪਨਾਹ ਲਈ ਹੈ, ਜੋ ਸਾਰੇ ਦਿਲਾਂ ਦੀਆਂ ਜਾਨਣਹਾਰ ਹੈ। ਬਿਲਾਵਲ ਪੰਜਵੀਂ ਪਾਤਿਸ਼ਾਹੀ। ਸੁਆਮੀ ਨੇ ਖੁਦ ਬੀਮਾਰੀ ਦੂਰ ਕਰ ਦਿੱਤੀ ਹੈ ਅਤੇ ਆਰਾਮ ਤੇ ਠੰਢ-ਚੈਨ ਉਤਪੰਨ ਹੋ ਆਏ ਹਨ। ਵਾਹਿਗੁਰੂ ਨੇ ਮੈਨੂੰ ਭਾਰੀ ਤਪ-ਤੇਜ ਅਤੇ ਅਸਚਰਜ ਸਰੂਪ ਦੀ ਬਖਸ਼ਿਸ਼ ਦਿੱਤੀ ਹੈ। ਮੇਰੇ ਗੁਰੂ ਪਰਮੇਸ਼ਰ ਨੇ ਮਿਹਰ ਧਾਰੀ ਹੈ ਅਤੇ ਮੇਰੇ ਭਰਾ ਨੂੰ ਰੱਖ ਲਿਆ ਹੈ। ਮੈਂ ਉਸ ਦੀ ਪਨਾਹ ਹੇਠਾਂ ਹਾਂ, ਜੋ ਸਦੀਵ ਹੀ ਮੇਰਾ ਮਦਦਗਾਰ ਹੈ। ਠਹਿਰਾਉ। ਰੱਬ ਦੇ ਗੋਲੇ ਦੀ ਪ੍ਰਾਰਥਨਾ ਕਦਾਚਿੱਤ ਵਿਅਰਥ ਨਹੀਂ ਜਾਂਦੀ। ਨਾਨਕ ਦੇ ਪੱਲੇ ਗੁਣਾਂ ਦੇ ਖਜਾਨੇ, ਪੂਰੇ ਪ੍ਰਭੂ ਦੀ ਤਾਕਤ ਹੈ। ਬਿਲਾਵਲ ਪੰਜਵੀਂ ਪਾਤਿਸ਼ਾਹੀ। ਜੋ ਜਿੰਦਗੀ ਦੇਣਹਾਰ ਵਾਹਿਗੁਰੂ ਨੂੰ ਭੁਲਾਉਂਦਾ ਹੈ, ਉਹ ਮੁੜ ਮੁੜ ਕੇ ਮਰਦੇ ਤੇ ਜੰਮਦੇ ਹਨ। ਸ਼ਰੋਮਣੀ ਸਾਈਂ ਦਾ ਗੋਲਾ ਉਸ ਦੀ ਸੇਵਾ ਕਰਦਾ ਹੈ, ਅਤੇ ਰਾਤ ਦਿਨ ਉਸ ਦੀ ਪ੍ਰੀਤ ਨਾਲ ਰੰਗਿਆ ਰਹਿੰਦਾ ਹੈ। ਮੇਰੇ ਪੱਲੇ ਬੇਅੰਤ ਆਰਾਮ, ਅਡੋਲਤਾ ਅਤੇ ਖੁਸ਼ੀ ਹੈ ਅਤੇ ਮੇਰੀ ਉਮੀਦ ਪੂਰੀ ਹੋ ਗਈ ਹੈ। ਸਤਿ ਸੰਗਤ ਅੰਦਰ ਨੇਕੀਆਂ ਦੇ ਖਜਾਨੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਮੈਂ ਆਰਾਮ ਪਰਾਪਤ ਕਰ ਲਿਆ ਹੈ। ਠਹਿਰਾਉ। ਹੇ ਸੁਆਮੀ! ਤੂੰ ਆਪਣੇ ਗੋਲੇ ਦੀ ਬੇਨਤੀ ਸ੍ਰਵਣ ਕਰ। ਤੂੰ ਦਿਲਾਂ ਦੀਆਂ ਜਾਨਣਹਾਰ ਹੈ। ਨਾਨਕ ਦਾ ਮਾਲਕ ਸਾਰੀਆਂ ਥਾਵਾਂ ਅਤੇ ਉਨ੍ਹਾਂ ਦੀਆਂ ਵਿੱਥਾਂ ਅੰਦਰ ਵਿਆਪਕ ਹੋ ਰਿਹਾ ਹੈ। ਬਿਲਾਵਲ ਪੰਜਵੀਂ ਪਾਤਿਸ਼ਾਹੀ। ਗਰਮ ਹਵਾ ਤੱਕ ਉਸ ਨੂੰ ਨਹੀਂ ਲੱਗਦੀ, ਜੋ ਸ਼ਰੋਮਣੀ ਸਾਹਿਬ ਦੇ ਤਾਬੇ ਹੈ। ਮੇਰੇ ਚਾਰੇ ਪਾਸੇ ਪ੍ਰਭੂ ਦਾ ਕੁੰਡਲ ਹੈ, ਇਸ ਲਈ ਮੈਨੂੰ ਕੋਈ ਪੀੜ ਨਹੀਂ ਪੋਂਹਦੀ, ਹੇ ਵੀਰ! ਮੈਂ ਪੂਰਨ ਸੱਚੇ ਗੁਰਾਂ ਨੂੰ ਮਿਲ ਪਿਆ ਹਾਂ, ਜਿਨ੍ਹਾਂ ਨੇ ਇਹ ਘਾੜਤ ਘੜੀ ਹੈ। ਉਨ੍ਹਾਂ ਨੇ ਮੈਨੂੰ ਪ੍ਰਭੂ ਦੇ ਨਾਮ ਦੀ ਦਵਾਈ ਦਿੱਤੀ ਹੈ ਅਤੇ ਇਕ ਪ੍ਰਭੂ ਦੇ ਨਾਲ ਮੇਰੀ ਪਿਰਹੜੀ ਪੈ ਗਈ ਹੈ। ਠਹਿਰਾਉ। ਉਸ ਚਲਾਉਣ ਵਾਲੇ ਨੇ ਮੈਨੂੰ ਬਚਾ ਲਿਆ ਹੈ ਅਤੇ ਮੇਰੀਆਂ ਸਾਰੀਆਂ ਬੀਮਾਰੀਆਂ ਦੂਰ ਕਰ ਦਿਤੀਆਂ ਹਨ। ਗੁਰੂ ਜੀ ਆਖਦੇ ਹਨ, ਸੁਆਮੀ ਨੇ ਮੇਰੇ ਉਤੇ ਮਿਹਰ ਕੀਤੀ ਹੈ ਅਤੇ ਉਹ ਮੇਰਾ ਮਦਦਗਾਰ ਹੋ ਗਿਆ ਹੈ। ਬਿਲਾਵਲ ਪੰਜਵੀਂ ਪਾਤਿਸ਼ਾਹੀ। ਪ੍ਰਕਾਸ਼ਵਾਨ ਗੁਰੂ ਨੇ ਆਪਣੇ ਬੱਚਿਆਂ ਨੂੰ ਆਪੇ ਹੀ ਬਚਾ ਲਿਆ ਹੈ। ਉਹ ਖੁਦ ਹੀ ਪਰਮ ਪ੍ਰਭੂ ਹੈ। ਮੈਨੂੰ ਆਰਾਮ, ਠੰਢ-ਚੈਨ ਤੇ ਬੈਕੁੰਠੀ ਆਨੰਦ ਪਰਾਪਤ ਹੋ ਗਏ ਹਨ। ਮੇਰੀ ਟਹਿਲ-ਸੇਵਾ ਕਬੂਲ ਪੈ ਗਈ ਹੈ। ਠਹਿਰਾਉ।

Ang: 820

ਸੁਆਮੀ ਨੇ ਆਪੇ ਹੀ ਸੰਤ-ਸਰੂਪ ਪੁਰਸ਼ਾਂ ਦੀ ਪ੍ਰਾਰਥਨਾ ਸੁਣ ਲਈ ਹੈ। ਸੁਆਮੀ, ਵਿਸ਼ਾਲ ਹੈ ਜਿਸ ਦੇ ਤਪ-ਤੇਜ ਨੇ ਜਹਿਮਤਾਂ ਦੂਰ ਕਰ ਕੇ ਮੈਨੂੰ ਜੀਵਨ ਬਖਸ਼ਿਆ ਹੈ। ਆਪਣੀ ਸ਼ਕਤੀ ਵਰਤਾ ਕੇ, ਸਾਹਿਬ ਨੇ ਮੇਰੇ ਪਾਪ ਮਾਫ ਕਰ ਦਿੱਤੇ ਹਨ। ਸੁਆਮੀ ਨੇ ਮੈਨੂੰ ਮੇਰਾ ਚਿੱਤ-ਚਾਹੁੰਦਾ ਮੇਵਾ ਬਖਸ਼ਿਆ ਹੈ। ਨਾਨਕ ਉਸ ਉਤੋਂ ਘੋਲੀ ਜਾਂਦਾ ਹੈ। ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀਚਉਪਦੇ ਤੇ ਦੁਪਦੇ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਮੇਰੇ ਦਿਲ ਫਰੇਫਤਾ ਕਰਨ ਵਾਲੇ ਸੁਆਮੀ ਆਪਣੇ ਕੰਨਾਂ ਨਾਲ ਮੈਨੂੰ ਹੇਠ ਲਿਖਿਆਂ ਨੂੰ ਨਾਂ ਸੁਣਾ। ਅਧਰਮੀ ਦਾ ਗੰਦੇ ਗੀਤਾਂ ਅਤੇ ਸੁਰੀਲੇ ਰਾਗਾਂ ਦਾ ਆਲਾਪਣਾ ਅਤੇ ਬੇਹੂਦਾ ਬਚਨਾਂ ਦਾ ਉਚਾਰਨਾ। ਠਹਿਰਾਉ। ਮੈਂ ਤੇਰੇ ਸੰਤਾਂ ਦੀ ਘਾਲ, ਘਾਲ, ਘਾਲ ਤੇ ਘਾਲ ਕਮਾਉਂਦਾ ਹਾਂ ਅਤੇ ਹਮੇਸ਼ਾਂ ਹੀ ਇਹ ਕੰਮ ਕਰਦਾ ਹਾਂ। ਦਾਤਾਰ ਪ੍ਰਭੂ ਨੇ ਮੈਨੂੰ ਨਿਡੱਰਤਾ ਦੀ ਦਾਤ ਪਰਦਾਨ ਕੀਤੀ ਹੈ, ਅਤੇ ਸਤਿ ਸੰਗਤ ਨਾਲ ਮਿਲ ਕੇ ਮੈਂ ਵਾਹਿਗੁਰੂ ਦੀ ਮਹਿਮਾ ਗਾਇਨ ਕਰਦਾ ਹਾਂ। ਮੇਰੀ ਜੀਭ ਅਗਾਧ ਅਤੇ ਅਥਾਹ ਸੁਆਮੀ ਦੀ ਕੀਰਤੀ ਨਾਲ ਰੰਗੀ ਹੋਈ ਹੈ ਅਤੇ ਮੇਰੀਆਂ ਅੱਖਾਂ ਉਸ ਦੇ ਦਰਸ਼ਨ ਦੀ ਪ੍ਰੀਤ ਅੰਦਰ ਲੀਨ ਹਨ। ਹੇ ਮਸਕੀਨਾਂ ਦਾ ਗਮ ਨਾਸ ਕਰਨ ਵਾਲੇ, ਤੂੰ ਮੇਰੇ ਉਤੇ ਮਿਹਰਬਾਨ ਹੋ ਤਾਂ ਜੋ ਮੈਂ ਤੇਰੇ ਪੈਰ ਆਪਣੇ ਹਿਰਦੇ ਅੰਦਰ ਟਿਕਾਵਾਂ। ਧਰਤੀ ਸਾਰਿਆਂ ਦੇ ਪੈਰਾਂ ਹੇਠ ਹੈ ਅਤੇ ਉਨ੍ਹਾਂ ਦੇ ਮਰਨ ਮਗਰੋਂ ਹੇਠਾਂ ਤੋਂ ਉਨ੍ਹਾਂ ਦੇ ਉਤੇ ਆ ਜਾਂਦੀ ਹੈ। ਮੇਰੇ ਮਾਲਕ! ਮੈਨੂੰ ਧਰਤੀ ਦਾ ਇਹ ਉਤਮ ਦ੍ਰਿਸ਼ਯ ਅਨੁਭਵ ਕਰਾ। ਜਦੋਂ ਦਾ ਸੱਚੇ ਗੁਰਾਂ ਨੇ ਮੇਰੇ ਅੰਦਰ ਮੇਰੇ ਆਪੇ ਅੰਦਰ ਆਪਣਾ ਉਪਦੇਸ਼ ਪੱਕਾ ਕੀਤਾ ਹੈ। ਮੈਂ ਹੰਕਾਰ ਕਰਨ ਦੀ ਆਪਣੀ ਮੰਦੀ ਵਾਦੀ ਨੂੰ ਛੱਡ, ਛੱਡ, ਛੱਡ ਦਿੱਤਾ ਹੈ। ਅਮਾਪ, ਅਮਾਪ, ਅਮਾਪ ਹੈ ਮੇਰਾ ਮਿਹਰਬਾਨ ਮਾਕਲ ਅਤੇ ਉਹ ਜੋਖਿਆ ਨਹੀਂ ਜਾ ਸਕਦਾ ਉਹ ਆਪਣੇ ਸੰਤਾਂ ਦਾ ਪਿਆਰਾ ਹੈ। ਜੋ ਕੋਈ ਭੀ ਗੁਰੂ ਨਾਨਕ ਦੀ ਛਤ੍ਰ ਛਾਇਆ ਹੇਠ ਆਉਂਦਾ ਹੈ, ਉਸ ਨੂੰ ਨਿਡੱਰਤਾ ਅਤੇ ਆਰਾਮ-ਚੈਨ ਦੀ ਦਾਤ ਪਰਾਪਤ ਹੋ ਜਾਂਦੀ ਹੈ। ਬਿਲਾਵਲ ਪੰਜਵੀਂ ਪਾਤਿਸ਼ਾਹੀ। ਮੇਰੇ ਮਹਾਰਾਜ ਮਾਲਕ! ਤੂੰ ਮੇਰੀ ਜਿੰਦ-ਜਾਨ ਦਾ ਆਸਰਾ ਹੈ। ਮੈਂ ਤੇਰੇ ਅੱਗੇ ਬੰਦਗੀ ਅਤੇ ਲੰਮੇ ਪੈ ਪ੍ਰਾਰਥਨਾ ਕਰਦਾ ਹਾਂ ਅਤੇ ਬਹੁਤ ਵਾਰੀ ਤੇਰੇ ਉਤੋਂ ਘੋਲੀ ਜਾਂਦਾ ਹਾਂ। ਠਹਿਰਾਉ। ਖਲੋਤਿਆਂ, ਬਹਿੰਦਿਆਂ, ਸੁੱਤਿਆਂ ਅਤੇ ਜਾਗਦਿਆਂ, ਇਹ ਜਿੰਦੜੀ ਮੈਨੂੰ ਸਿਮਰਦੀ ਹੈ, ਹੇ ਸੁਆਮੀ! ਖੁਸ਼ੀ, ਗਮੀ ਅਤੇ ਇਸ ਚਿੱਤ ਦੀ ਅਵਸਥਾ, ਮੈਂ ਤੇਰੇ ਅੱਗੇ ਵਰਣਨ ਕਰਦਾ ਹਾਂ। ਹੇ ਸਾਈਂ ਤੂੰ ਮੇਰੀ ਟੇਕ ਹੈ, ਤੂੰ ਮੇਰੇ ਜੋਰ, ਅਕਲ ਅਤੇ ਦੌਲਤ ਹੈ ਅਤੇ ਤੂੰ ਹੀ ਮੇਰਾ ਟੱਬਰ-ਕਬੀਲਾ ਹੈ। ਜਿਹੜਾ ਕੁਛ ਤੂੰ ਕਰਦਾ ਹੈ, ਮੈਂ ਉਸ ਨੂੰ ਚੰਗਾ ਮਨਾਉਂਦਾ ਹਾਂ, ਤੇਰੇ ਕੰਵਲ ਰੂਪੀ ਪੈਰਾਂ ਨੂੰ ਵੇਖ ਕੇ ਮੇਰੇ ਅੰਦਰ ਠੰਢ-ਚੈਨ ਉਤਪੰਨ ਹੁੰਦੀ ਹੈ। ਬਿਲਾਵਲ ਪੰਜਵੀਂ ਪਾਤਿਸ਼ਾਹੀ। ਮੈਂ ਸੁਣਦਾ ਹਾਂ ਕਿ ਸੁਆਮੀ ਸਾਰਿਆਂ ਦਾ ਪਾਰ ਉਤਾਰਾ ਕਰਨ ਵਾਲਾ ਹੈ। ਸੰਸਾਰੀ ਮਮਤਾ ਅਤੇ ਪਾਪੀਆਂ ਦੀ ਸੰਗਤ ਅੰਦਰ ਮਤਵਾਲਾ ਹੋ, ਫਾਨੀ ਬੰਦੇ ਨੇ ਆਪਣੇ ਚਿੱਤ ਅੰਦਰੋਂ ਇਹੋ ਜਿਹੇ ਸੁਆਮੀ ਨੂੰ ਭੁਲਾ ਛੱਡਿਆ ਹੈ। ਠਹਿਰਾਉ। ਉਸ ਨੇ ਜ਼ਹਿਰ ਇਕੱਤਰ ਕੀਤੀ ਹੈ ਅਤੇ ਇਸ ਨੂੰ ਘੁੱਟ ਕੇ ਫੜਿਆ ਹੈ। ਨਾਮ ਸੁਧਾਰਸ ਨੂੰ ਉਸ ਨੇ ਆਪਣੇ ਰਿਦੇ ਤੋਂ ਪਰੇ ਸੁੱਟ ਪਾਇਆ ਹੈ। ਉਹ ਵਿਸ਼ੇ ਭੋਗ, ਗੁੱਲੇ, ਲਾਲਚ ਅਤੇ ਚੁੱਗਲੀ ਬਖੀਲੀ ਨਾਲ ਰੰਗਿਆ ਹੋਇਆ ਹੈ ਅਤੇ ਉਸ ਨੇ ਸੱਚ ਤੇ ਸੰਤੁਸ਼ਟਤਾ ਨੂੰ ਤਿਆਗ ਦਿੱਤਾ ਹੈ। ਮੈਨੂੰ ਇਨਾਂ ਵਿਚੋਂ ਬਾਹਰ ਧੂ ਲੈ, ਹੇ ਪ੍ਰਭੂ! ਹਾਰ ਹੁਟ ਕੇ ਮੈਂ ਤੇਰੀ ਪਨਾਹ ਲਈ ਹੈ। ਨਾਨਕ ਤੇਰੇ ਕੋਲ ਜੋਦੜੀ ਕਰਦਾ ਹੈ, "ਹੇ ਸੁਆਮੀ! ਸਤਿ ਸੰਗਤ ਦੇ ਰਾਹੀਂ ਤੂੰ ਮੈ, ਕੰਜੂਸ ਦਾ ਪਾਰ ਉਤਾਰਾ ਕਰ ਦੇ। ਬਿਲਾਵਲ ਪੰਜਵੀਂ ਪਾਤਿਸ਼ਾਹੀ। ਸਾਧੂਆਂ ਪਾਸੋਂ ਮੈਂ ਸਾਹਿਬ ਦੀ ਕਥਾ-ਵਾਰਤਾ ਸੁਣਦਾ ਹਾਂ। ਈਸ਼ਵਰੀ ਵਾਰਤਾ ਅਤੇ ਕੀਰਤੀ ਦੀ ਉਮਾਹ-ਪਰੀ ਖੁਸ਼ੀ, ਦਿਨ ਤੇ ਰਾਤ ਉਤੇ ਪੂਰੀ ਤਰ੍ਹਾਂ ਗੂੰਜ ਰਹੀ ਹੈ। ਠਰਿਹਾਉ। ਮਿਹਰ ਧਾਰ ਕੇ, ਪ੍ਰਭੂ ਨੇ ਉਨ੍ਹਾਂ ਨੂੰ ਆਪਣੇ ਨਿੱਜ ਦੇ ਬਣਾ ਲਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਨਾਮ ਦਾ ਦਾਨ ਪਰਦਾਨ ਕੀਤਾ ਹੈ। ਸੁਆਮੀ ਦੀਆਂ ਸਿਫਤਾਂ, ਦਿਨ ਦੇ ਅੱਠੇ ਪਹਿਰ ਗਾਇਨ ਕਰਨ ਦੁਆਰਾ ਭੋਗ-ਬਿਲਾਸ ਅਤੇ ਗੁੱਸਾ ਇਸ ਦੇਹ ਪਾਸੋਂ ਦੌੜ ਜਾਂਦੇ ਹਨ।