ਟਰੱਕ ਤੇ ਕਾਰ ਦੀ ਟੱਕਰ 'ਚ ਇਕ ਜ਼ਖ਼ਮੀ

  |   Sangrur-Barnalanews

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਤੋਂ ਪਟਿਆਲਾ ਨੂੰ ਜਾਂਦੀ ਮੁੱਖ ਸੜਕ 'ਤੇ ਇਕ ਟਰੱਕ ਅਤੇ ਫਾਰਚੂਨਰ ਕਾਰ ਵਿਚਾਲੇ ਹੋਈ ਟੱਕਰ ਵਿਚ ਕਾਰ ਸਵਾਰ ਇਕ ਲੜਕੀ ਦੇ ਜਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅਤਰ ਸਿੰਘ ਚਹਿਲ ਵਾਸੀ ਨਿਊ ਕਾਲੋਨੀ ਪਟਿਆਲਾ ਨੇ ਸਥਾਨਕ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਜਦੋਂ ਉਹ ਆਪਣੇ ਪਰਿਵਾਰ ਸਮੇਤ ਫਾਰਚੂਨਰ ਕਾਰ ਵਿਚ ਸਵਾਰ ਹੋ ਆਪਣੇ ਸਹੁਰੇ ਪਿੰਡ ਸੰਘੇੜੀ ਨੂੰ ਜਾ ਰਿਹਾ ਸੀ ਤਾਂ ਪਟਿਆਲਾ-ਭਵਾਨੀਗੜ੍ਹ ਨੈਸ਼ਨਲ ਹਾਈਵੇ 'ਤੇ ਸੜਕ ਵਿਚਕਾਰ ਬਣੇ ਕੱਟ 'ਤੇ ਇਕ ਟਰੱਕ ਚਾਲਕ ਵੱਲੋਂ ਬਿਨਾਂ ਕੋਈ ਡਿੱਪਰ ਦਾ ਇਸ਼ਾਰਾ ਕੀਤੇ ਟਰੱਕ ਕਥਿਤ ਤੌਰ 'ਤੇ ਲਾਹਪ੍ਰਵਾਹੀ ਨਾਲ ਉਨ੍ਹਾਂ ਦੀ ਕਾਰ ਅੱਗੇ ਮੋੜ ਦੇਣ ਕਾਰਨ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਉਸ ਦੀ ਲੜਕੀ ਜ਼ਖ਼ਮੀ ਹੋ ਗਈ ਅਤੇ ਉਸ ਦੀ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਪੁਲਸ ਨੇ ਅਤਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਟਰੱਕ ਚਾਲਕ ਸਤਪਾਲ ਸਿੰਘ ਵਾਸੀ ਭਾਰਤ ਨਗਰ ਨਾਭਾ ਰੋਡ ਪਟਿਆਲਾ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਫੋਟੋ - http://v.duta.us/7R0LOQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/elS-RQAA

📲 Get Sangrur-barnala News on Whatsapp 💬