ਦਾਜ ਦੀ ਮੰਗ ਕਾਰਣ ਪਤਨੀ ਨਾਲ ਕੀਤੀ ਕੁੱਟ-ਮਾਰ

  |   Ludhiana-Khannanews

ਖੰਨਾ,(ਜ.ਬ.)- ਸਿਆਡ਼ (ਮਲੌਦ) ’ਚ ਸ਼ਾਦੀਸ਼ੁਦਾ ਆਨੰਦ ਨਗਰ ਖੰਨਾ ਦੀ ਨਿਵਾਸੀ ਪੂਨਮ (23) ਪਤਨੀ ਅਮਨਪ੍ਰੀਤ ਸਿੰਘ ਨੇ ਆਪਣੇ ਪਤੀ ’ਤੇ ਦਾਜ ਦੀ ਮੰਗ ਨੂੰ ਲੈ ਕੇ ਕੁੱਟ-ਮਾਰ ਕਰਨ ਦੇ ਦੋਸ਼ ਲਾਏ ਹਨ । ਸਿਵਲ ਹਸਪਤਾਲ ’ਚ ਦਾਖਲ ਪੂਨਮ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਹੋਇਆ ਸੀ । ਉਨ੍ਹਾਂ ਦੇ ਦੋ ਬੱਚੇ ਹਨ। ਉਸ ਦਾ ਪਤੀ ਅਕਸਰ ਦਾਜ ਦੀ ਮੰਗ ਨੂੰ ਲੈ ਕੇ ਉਸ ਨਾਲ ਕੁੱਟ-ਮਾਰ ਕਰਦਾ ਰਹਿੰਦਾ ਸੀ । ਬੀਤੇ ਦਿਨੀਂ ਉਸ ਨੇ ਮੇਨ ਗੇਟ ਬੰਦ ਕਰ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ਉਸ ਨੇ ਵੱਡੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਅਤੇ ਆਪਣੇ ਪੇਕੇ ਘਰ ਪਹੁੰਚੀ। ਉੱਧਰ, ਪੂਨਮ ਦੇ ਪਤੀ ਅਮਨਪ੍ਰੀਤ ਸਿੰਘ ਨੇ ਸਾਰੇ ਦੋਸ਼ਾਂ ਨੂੰ ਝੂਠ ਅਤੇ ਨਿਰਾਧਾਰ ਕਰਾਰ ਦਿੰਦੇ ਹੋਏ ਕਿਹਾ ਕਿ ਉਸ ਨੇ ਕਦੇ ਆਪਣੀ ਪਤਨੀ ਨਾਲ ਕੁੱਟ-ਮਾਰ ਨਹੀਂ ਕੀਤੀ ਅਤੇ ਨਾ ਹੀ ਉਸ ਤੋਂ ਕਦੇ ਦਾਜ ਦੀ ਮੰਗ ਕੀਤੀ ਹੈ। ਉਸ ਦੀ ਪਤਨੀ ਨੇ ਪੱਥਰੀ ਦਾ ਆਪ੍ਰੇਸ਼ਨ ਕਰਵਾਇਆ ਸੀ। ਇਸ ’ਤੇ 35 ਹਜ਼ਾਰ ਰੁਪਏ ਖਰਚ ਆਇਆ ਸੀ । ਸਹੁਰਾ ਪਰਿਵਾਰ ਵਾਲੇ ਉਸ ਤੋਂ ਪੈਸੇ ਮੰਗ ਰਹੇ ਸਨ। ਉਸ ਨੇ 8 ਹਜ਼ਾਰ ਰੁਪਏ ਦੇ ਦਿੱਤੇ ਸਨ । ਬਾਕੀ ਦੇ ਪੈਸੇ ਸਹੁਰਾ ਪਰਿਵਾਰ ਵਾਲੇ ਉਸ ਕੋਲੋਂ ਮੰਗ ਰਹੇ ਸਨ । ਇਸੇ ਕਾਰਣ ਉਸ ’ਤੇ ਝੂਠੇ ਦੋਸ਼ ਲਾਏ ਜਾ ਰਹੇ ਹਨ।

ਫੋਟੋ - http://v.duta.us/5dN_5gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/oUbU9AAA

📲 Get Ludhiana-Khanna News on Whatsapp 💬