ਦਾਜ ਦੇ ਲੋਭੀ ਪਤੀ ਖਿਲਾਫ ਕੇਸ ਦਰਜ

  |   Sangrur-Barnalanews

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਦਾਜ ਲਈ ਪਤਨੀ ਨੂੰ ਤੰਗ-ਪਰੇਸ਼ਾਨ ਕਰਨ ਅਤੇ ਉਸ ਦਾ ਇਸਤਰੀ ਧਨ ਆਪਣੇ ਕਬਜ਼ੇ 'ਚ ਕਰਨ 'ਤੇ ਪਤੀ ਖਿਲਾਫ ਥਾਣਾ ਸਦਰ ਸੰਗਰੂਰ ਵਿਖੇ ਕੇਸ ਦਰਜ ਕੀਤਾ ਗਿਆ ਹੈ।

ਸਹਾਇਕ ਥਾਣੇਦਾਰ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਮੁਦੱਈ ਗੁਰਪ੍ਰੀਤ ਕੌਰ ਵਾਸੀ ਕਲੌਦੀ ਨੇ ਇਕ ਦਰਖਾਸਤ ਐੱਸ. ਐੱਸ. ਪੀ. ਸੰਗਰੂਰ ਨੂੰ ਦਿੱਤੀ ਕਿ ਉਸ ਦੇ ਪਤੀ ਰਮਨਦੀਪ ਸਿੰਘ ਵਾਸੀ ਭੱਟੀਆਂ ਕਲਾਂ ਨੇ ਉਸ ਦਾ ਇਸਤਰੀ ਧਨ ਆਪਣੇ ਕਬਜ਼ੇ ਵਿਚ ਕਰ ਲਿਆ ਹੈ, ਜੋ ਹੁਣ ਮੁਦੱਈ ਨੂੰ ਹੋਰ ਦਾਜ ਲਿਆਉਣ ਲਈ ਤੰਗ-ਪਰੇਸ਼ਾਨ ਕਰਦਾ ਹੈ। ਪੁਲਸ ਨੇ ਉਕਤ ਦਰਖਾਸਤ ਦੀ ਪੜਤਾਲ ਕਰਨ ਉਪਰੰਤ ਦੋਸ਼ੀ ਰਮਨਦੀਪ ਸਿੰਘ ਉਕਤ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਫੋਟੋ - http://v.duta.us/2aT-KgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/by9bUAAA

📲 Get Sangrur-barnala News on Whatsapp 💬