ਬਿਨਾਂ ਲਾਇਸੰਸ ਚੱਲਦੀਆਂ ਪਟਾਕਾ ਫੈਕਟਰੀਆਂ 'ਤੇ ਪੁਲਸ ਪ੍ਰਸ਼ਾਸਨ ਨੇ ਕੱਸਿਆ ਸ਼ਿੰਕਜ਼ਾ

  |   Gurdaspurnews

ਪਠਾਨਕੋਟ (ਧਰਮਿੰਦਰ ਠਾਕੁਰ) - ਬਟਾਲਾ 'ਚ ਹੋਏ ਹਾਦਸੇ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਧਮਾਕੇ ਕਾਰਨ ਹੋਈ ਤਬਾਹੀ ਦਾ ਮੰਜ਼ਰ ਵੇਖ ਕੇ ਹਰ ਕਿਸੇ ਦਾ ਦਿਲ ਦਹਿਲ ਗਿਆ। ਪਟਾਕਾ ਫੈਕਟਰੀ 'ਚ ਹੋਏ ਧਮਾਕੇ ਨੇ ਲਾਸ਼ਾਂ ਦਾ ਢੇਰ ਲਗਾ ਦਿੱਤਾ। ਦਰਜਨਾਂ ਤੋਂ ਵੱਧ ਪਰਿਵਾਰਾਂ 'ਚ ਸੱਥਰ ਵਿਛਣ ਤੋਂ ਬਾਅਦ ਆਖਿਰਕਾਰ ਪੁਲਸ ਪ੍ਰਸ਼ਾਸਨ ਦੀ ਅੱਖ ਖੁੱਲ੍ਹੀ ਗਈ ਹੈ, ਜਿਸ ਸਕਦਾ ਬਿਨਾਂ ਲਾਇਸੰਸ ਦੇ ਚੱਲਦੀਆਂ ਪਟਾਕਾ ਫੈਕਟਰੀਆਂ ਅਤੇ ਰਿਹਾਇਸ਼ੀ ਇਲਾਕਿਆਂ 'ਚ ਬਣੇ ਸਟੋਰਾਂ 'ਤੇ ਕਾਰਵਾਈ ਹੋਣ ਲੱਗੀ ਹੈ। ਇਸੇ ਕੜੀ ਦੇ ਤਹਿਤ ਪੁਲਸ ਨੇ ਪਠਾਨਕੋਟ ਦੇ ਮੁਹੱਲਾ ਬਜਰੀ ਕੰਪਨੀ 'ਚ ਛਾਪੇਮਾਰੀ ਕਰ ਕੇ ਉਥੋਂ ਵੱਡੀ ਮਾਤਰਾ 'ਚ ਗੈਰਕਾਨੂੰਨੀ ਢੰਗ ਨਾਲ ਸਟੋਰ ਕੀਤੇ ਪਟਾਕੇ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਲਸ ਨੇ ਕਿਹਾ ਕਿ ਸਟੋਰ ਮਾਲਕ ਇਨ੍ਹਾਂ ਪਟਾਕਿਆਂ ਸਬੰਧੀ ਕੋਈ ਕਾਗਜ਼-ਪੱਤਰ ਨਹੀਂ ਵਿਖਾ ਸਕਿਆ, ਜਿਸਦੇ ਚੱਲਦਿਆਂ ਉਸਦੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।...

ਫੋਟੋ - http://v.duta.us/lT1vBQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/0mq_NwAA

📲 Get Gurdaspur News on Whatsapp 💬