ਮਾਨਸਾ ਦੇ ਇਸ ਅਧਿਆਪਕ ਨੇ ਵਧਾਇਆ ਪੰਜਾਬ ਦਾ ਮਾਨ, ਮਿਲਿਆ ਨੈਸ਼ਨਲ ਐਵਾਰਡ

  |   Punjabnews

ਮਾਨਸਾ(ਜੱਸਲ) : ਜ਼ਿਲਾ ਮਾਨਸਾ ਦੀ ਐਵਾਰਡਾਂ ਦੀ ਲੜੀ 'ਚ ਹੋਰ ਐਵਾਰਡਾਂ ਦਾ ਨਾਮ ਵੀ ਜੁੜ ਗਿਆ ਹੈ, ਜੋ ਜ਼ਿਲੇ ਵਾਸਤੇ ਮਾਣ ਵਾਲੀ ਗੱਲ ਹੈ । ਵੀਰਵਾਰ ਨੂੰ ਅਧਿਆਪਕ ਦਿਵਸ 'ਤੇ ਮਾਨਸਾ ਜ਼ਿਲੇ ਦੇ 9 ਅਧਿਆਪਕਾਂ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਸੇਵਾਵਾਂ ਨਿਭਾਉਣ ਬਦਲੇ ਸਨਮਾਨਤ ਕੀਤਾ ਗਿਆ। ਜਿਨ੍ਹਾਂ 'ਚੋਂ ਅਧਿਆਪਕ ਅਮਰਜੀਤ ਸਿੰਘ ਨੂੰ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਵੱਲੋਂ ਨੈਸ਼ਨਲ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਜ਼ਿਲੇ ਦੇ 8 ਹੋਰ ਅਧਿਆਪਕਾਂ ਨੂੰ ਦਫ਼ਤਰ ਸਿੱਖਿਆ ਵਿਭਾਗ ਮੋਹਾਲੀ ਵਿਖੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਕਿਹਾ ਕਿ ਇਹ ਜ਼ਿਲੇ ਲਈ ਮਾਣ ਵਾਲੀ ਗੱਲ ਹੈ ਕਿ ਅਧਿਆਪਕ ਦਿਵਸ 'ਤੇ ਮਾਨਸਾ ਦੇ 9 ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਮਿਲੇ ਹਨ, ਜਿਨ੍ਹਾਂ 'ਚ 1 ਨੈਸ਼ਨਲ ਐਵਾਰਡ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਮਾਨਸਾ ਵਾਸੀ ਹਰ ਖੇਤਰ 'ਚ ਚਾਹੇ ਉਹ ਸਿੱਖਿਆ ਦਾ ਖੇਤਰ, ਖੇਡਾਂ ਦਾ , ਸਾਹਿਤ ਜਾਂ ਰੰਗਮੰਚ ਦਾ ਖੇਤਰ ਹੋਵੇ, ਇਥੋਂ ਦੇ ਲੋਕਾਂ ਨੇ ਹਮੇਸ਼ਾ ਹੀ ਮੱਲਾਂ ਮਾਰੀਆਂ ਹਨ। ਉਨ੍ਹਾਂ ਸਮੂਹ ਅਧਿਆਪਕਾਂ ਨੂੰ ਇਸ ਵਿਸ਼ੇਸ਼ ਪ੍ਰਾਪਤੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ।...

ਫੋਟੋ - http://v.duta.us/0Ct9mwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/1aYUHQAA

📲 Get Punjab News on Whatsapp 💬