ਮਜ਼ਦੂਰਾਂ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਰੋਸ ਮਾਰਚ ਕੱਢ ਕੇ ਕੀਤਾ ਚੱਕਾ ਜਾਮ

  |   Hoshiarpurnews

ਗੜਸ਼ੰਕਰ (ਸ਼ੋਰੀ, ਪਾਠਕ)— ਖੇਤ ਮਜਦੂਰ ਯੁਨੀਅਨ ਤੇ ਕਿਸਾਨ ਸਭਾ ਨੇ ਗੜਸ਼ੰਕਰ ਵਿਖੇ ਪੰਜਾਬ ਸਰਕਾਰ ਦੀਆਂ ਮਜਦੂਰ ਵਿਰੋਧੀ ਨੀਤੀਆਂ ਦੇ ਵਿਰੋਧ 'ਚ ਬਾਜ਼ਾਰਾਂ 'ਚ ਰੋਸ ਮਾਰਚ ਕੱਢ ਸਰਕਾਰ ਵਿਰੋਧੀ ਨਾਅਰੇ ਲਗਾਏ। ਇਸ ਮੌਕੇ ਬੱਸ ਸਟੈਂਡ 'ਤੇ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਕਾਮਰੇਡ ਦਰਸ਼ਣ ਸਿੰਘ ਮੱਟੂ, ਕਾਮਰੇਡ ਮਹਿੰਦਰ ਕੁਮਾਰ ਬੱਡੋਆਣ ਨੇ ਸੰਬੋਧਨ ਕੀਤਾ ਅਤੇ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਦੀ ਆਲੋਚਨਾ ਕੀਤੀ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਮੁਫਤ ਬਿਜਲੀ ਦੀ ਸਹੂਲਤ ਖੋਹਣ ਅਤੇ ਟਿਉਵਬੈਲਾਂ ਦੀਆਂ ਬਿਜਲੀ ਮੋਟਰਾਂ ਅਤੇ ਮੀਟਰ ਲਗਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕਿਸਾਨ ਕਿਸੇ ਵੀ ਕੀਮਤ ਅਤੇ ਲਾਗੂ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਕਾਰਨ ਆਏ ਦਿਨ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ ਪਰ ਉਨ੍ਹਾਂ ਨੂੰ ਵਿੱਤੀ ਰਾਹਤ ਦੇਣ ਦੀ ਥਾਂ 'ਤੇ ਸਰਕਾਰ ਉਨ੍ਹਾਂ ਤੇ ਹੋਰ ਵਿੱਤੀ ਬੌਝ ਪਾ ਰਹੀ ਹੈ। ਉਨ੍ਹਾਂ ਖੇਤ ਮਜਦੂਰਾਂ ਦਿਹਾੜੀ ਉਜ਼ਰਤ 600 ਰੁਪਏ ਅਤੇ 18000 ਰੁਪਏ ਦੇਣ ਦੀ ਮੰਗ ਕੀਤੀ। ਮਨਰੇਗਾ ਵਰਕਰਾਂ ਨੂੰ ਸਾਰਾ ਸਾਲ ਕੰਮ ਦੇਣ ਦੀ ਮੰਗ ਕੀਤੀ। ਇਸ ਮੌਕੇ ਮੈਡਮ ਸੁਭਾਸ਼ ਮੱਟੂ, ਸੋਮ ਨਾਥ ਸਤਨੌਰ, ਅਵਤਾਰ ਰਾਮ, ਸ਼ੇਰਜੰਗ ਬਹਾਦੁਰ, ਰਾਕੇਸ਼ ਕੁਮਾਰ, ਕਸ਼ਮੀਰ ਸਿੰਘ, ਸੁਖਵਿੰਦਰ ਕੌਰ, ਨੀਲਮ ਬੱਡੋਆਣ, ਮੋਹਣ ਲਾਲ ਬੀਣੇਵਾਲ, ਹਰਭਜਨ ਅਟਵਾਲ ਆਦਿ ਨੇ ਵੀ ਸੰਬੋਧਨ ਕੀਤਾ।

ਫੋਟੋ - http://v.duta.us/z4bYaAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/YFu4mQAA

📲 Get Hoshiarpur News on Whatsapp 💬