ਵਿੱਤ ਵਿਭਾਗ ਨੇ ਟੈਕਸ ਰੀਫੰਡ ਦੀ 97 ਕਰੋੜ ਦੀ ਰਕਮ ਸਨਅਤੀ ਵਿਭਾਗ ਨੂੰ ਕੀਤੀ ਜਾਰੀ

  |   Punjabnews

ਜਲੰਧਰ,(ਧਵਨ ): ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਜੀ. ਐੱਸ. ਟੀ. ਤੇ ਵੈਟ ਰੀਫੰਡ ਦੀ 97 ਕਰੋੜ ਰੁਪਏ ਦੀ ਰਕਮ ਸਨਅਤੀ ਵਿਭਾਗ ਨੂੰ ਜਾਰੀ ਕਰ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਵਿਭਾਗ ਨੂੰ ਜੀ. ਐੱਸ. ਟੀ. ਤੇ ਵੈਟ ਰੀਫੰਡ 'ਤੇ ਬਕਾਇਆ ਜਾਰੀ ਕਰਨ ਨੂੰ ਕਿਹਾ ਸੀ। ਸਨਅਤੀ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਇਸ ਸਬੰਧ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਜੀ. ਐੱਸ. ਟੀ. ਤੇ ਵੈਟ ਰੀਫੰਡ ਦੀ ਪ੍ਰਕਿਰਿਆ ਤੇਜ਼ ਕਰਨ ਦਾ ਮਾਮਲਾ ਚੁੱਕਿਆ ਸੀ। ਸਨਅਤਾਂ ਬਾਰੇ ਮੰਤਰੀ ਸ਼ਾਮ ਸੁੰਦਰ ਅਰੋੜਾ ਅਨੁਸਾਰ ਇਸ 'ਚੋਂ 70 ਕਰੋੜ ਰੁਪਏ ਦੀ ਰਕਮ ਜੀ. ਐੱਸ. ਟੀ. ਰੀਫੰਡ ਤੇ 27 ਕਰੋੜ ਰੁਪਏ ਦੀ ਰਕਮ ਵੈਟ ਰੀਫੰਡ ਦੀ ਸ਼ਕਲ 'ਚ ਵਪਾਰੀਆਂ ਨੂੰ ਅਦਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 31 ਅਗਸਤ ਤੱਕ ਦੀ ਵੈਟ ਤੇ ਜੀ. ਐੱਸ. ਟੀ. ਰੀਫੰਡ ਦੀ ਰਕਮ ਸਰਕਾਰ ਵੱਲੋਂ ਕਲੀਅਰ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਨਅਤੀ ਖੇਤਰ ਅਰਥਵਿਵਸਥਾ ਰੂਪੀ ਰੇਲ ਗੱਡੀ ਦਾ ਇੰਜਣ ਹੈ ਤੇ ਉਸ ਨੂੰ ਤੇਜ਼ ਕਰਨ ਲਈ ਸਰਕਾਰ ਨੇ ਪੂੰਜੀ ਨਿਵੇਸ਼ ਨੂੰ ਤੇਜ਼ੀ ਨਾਲ ਸੱਦਾ ਦੇਣ ਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦਾ ਫ਼ੈਸਲਾ ਕੀਤਾ ਹੈ।...

ਫੋਟੋ - http://v.duta.us/-nu66QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/kQsnEQAA

📲 Get Punjab News on Whatsapp 💬