'ਵਨ ਟਾਈਮ ਸੈਟਲਮੈਂਟ' ਨੀਤੀ ਦੇ ਤਹਿਤ ਕਿਸ਼ਤਾਂ 'ਚ ਅਦਾ ਹੋਣਗੇ ਬਿਜਲੀ ਦੇ ਬਿੱਲ

  |   Jalandharnews

ਜਲੰਧਰ - 'ਵਨ ਟਾਈਮ ਸੈਟਲਮੈਂਟ' ਨੀਤੀ ਦੇ ਤਹਿਤ ਬਿਜਲੀ ਵਿਭਾਗ ਨੇ ਡਿਫਾਲਟਰਾਂ ਲਈ ਬਿਨ੍ਹਾਂ ਸਰਚਾਰਜ ਅਤੇ ਵਿਆਜ਼ ਮੁਆਫ ਕਰਦੇ ਹੋਏ ਕਿਸ਼ਤਾਂ 'ਚ ਬਿੱਲ ਅਦਾ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਅਜਿਹਾ ਕਰਨ ਲਈ ਬਿਜਲੀ ਵਿਭਾਗ ਵਲੋਂ ਇਕ ਕਮੇਟੀ ਦਾ ਵੀ ਗਠਿਨ ਕੀਤਾ ਹੈ। ਓ.ਟੀ.ਐੱਸ. ਨੀਤੀ ਦੇ ਤਹਿਤ ਲੋਕਾਂ ਨੇ ਬਿੱਲ ਜਮ੍ਹਾ ਕਰਾਉਣੇ ਸ਼ੁਰੂ ਵੀ ਕਰ ਦਿੱਤੇ ਹਨ। ਦੱਸ ਦੇਈਏ ਕਿ ਬਿਜਲੀ ਵਿਭਾਗ ਦੇ ਸਭ ਤੋਂ ਵਧ ਡਿਫਾਲਟਰ ਸਰਕਾਰੀ ਵਿਭਾਗ ਦੇ ਹੀ ਹਨ, ਜਿਨ੍ਹਾਂ ਦੇ ਬਿੱਲ ਲੱਖਾਂ ਰੁਪਏ ਤੋਂ ਲੈ ਕੇ ਕਰੋੜਾਂ ਰੁਪਏ ਤੱਕ ਦੇ ਹੁੰਦੇ ਹਨ।

ਡਿਪਟੀ ਚੀਫ ਇੰਜੀਨਿਅਨ ਹਰਜਿੰਦਰ ਸਿੰਘ ਬਾਂਸਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਬਿੱਲ ਬਕਾਇਆ ਹਨ ਅਤੇ ਜਿਨ੍ਹਾਂ ਦੇ ਕੁਨੈਕਸ਼ਨ ਕੱਟੇ ਜਾ ਚੁੱਕੇ ਹਨ, ਉਹ ਲੋਕ ਆਪਣੇ ਬਿੱਲ ਇਸ ਨੀਤੀ ਦੇ ਤਹਿਤ ਕਿਸ਼ਤਾਂ 'ਚ ਦਸੰਬਰ ਤੱਕ ਜਮ੍ਹਾ ਕਰਵਾ ਸਕਦੇ ਹਨ। ਇਸ ਨੀਤੀ ਸਦਕਾ 10 ਲੱਖ ਤੋਂ ਘੱਟ ਰਾਸ਼ੀ ਦੇ ਲਈ ਸੀਨੀਅਰ ਐਕਸੀਐੱਨ ਅਤੇ ਅਕਾਂਉਟ ਅਫਸਰ, 10 ਤੋਂ 20 ਲੱਖ ਰੁਪਏ ਤੱਕ ਚੀਫ ਇੰਜੀਨਿਅਰ ਅਤੇ ਡਿਪਟੀ ਚੀਫ ਇੰਜੀਨੀਅਰ, 20 ਤੋਂ 50 ਲੱਖ ਰੁਪਏ ਤੱਕ ਚੀਫ ਇੰਜੀਨਿਅਰ ਅਤੇ ਸੀ.ਓ ਦੇ ਕੇਸ ਹੱਲ ਕਰ ਸਕਦੇ ਹਨ।

ਫੋਟੋ - http://v.duta.us/qpucuQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/kRfWhwAA

📲 Get Jalandhar News on Whatsapp 💬