1 ਕਰੋੜ ਤੋਂ ਵੱਧ ਹੈਰੋਇਨ ਸਮੇਤ ਨਾਮੀ ਤਸਕਰ ਗ੍ਰਿਫਤਾਰ

  |   Punjabnews

ਸੁਲਤਾਨਪੁਰ ਲੋਧੀ (ਧੀਰ) : ਥਾਣਾ ਸੁਲਤਾਨਪੁਰ ਲੋਧੀ ਪੁਲਸ ਵਲੋਂ ਨਸ਼ਿਆਂ ਦੇ ਤਸਕਰਾਂ ਖਿਲਾਫ ਛੇੜੀ ਹੋਈ ਮੁਹਿੰਮ ਤਹਿਤ ਅੱਜ ਉਸ ਸਮੇਂ ਹੋਰ ਵੱਡੀ ਸਫਲਤਾ ਮਿਲੀ ਜਦੋਂ ਇਕ ਨਾਮੀ ਤਸਕਰ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਸਰਵਨ ਸਿੰਘ ਬੱਲ ਨੇ ਦੱਸਿਆ ਕਿ ਐੱਸ.ਐੱਚ.ਓ ਇੰਸ. ਸਰਬਜੀਤ ਸਿੰਘ ਦੀਆਂ ਹਦਾਇਤਾਂ 'ਤੇ ਏ.ਐੱਸ.ਆਈ ਸੁਰਜੀਤ ਲਾਲ, ਸਿਪਾਹੀ ਵਿਨੋਦ ਕੁਮਾਰ ਆਦਿ ਪੁਲਸ ਪਾਰਟੀ ਨਾਲ ਸੁਲਤਾਨਪੁਰ ਲੋਧੀ ਤੋਂ ਡੱਲਾ ਸਾਹਿਬ ਨੂੰ ਜਾ ਰਹੇ ਸਨ ਤਾਂ ਜਦੋਂ ਉਹ ਪੁਲੀ ਡਰੇਨ ਨੇੜੇ ਡੱਲਾ ਫਾਟਕ ਪੁੱਜੀ ਤਾਂ ਡਰੇਨ ਨਾਲੇ ਦੇ ਕੰਢੇ-ਕੰਢੇ ਇਕ ਵਿਅਕਤੀ ਨੂੰ ਆਉਂਦੇ ਵੇਖ ਸ਼ੱਕ ਦੇ ਆਧਾਰ 'ਤੇ ਰੋਕ ਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਪੂਰਨ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਸੈਂਚਾ ਦੱਸਿਆ ਜਿਸ ਦੇ ਹੱਥ 'ਚ ਫੜੇ ਮੋਮੀ ਲਿਫਾਫੇ ਨੂੰ ਜਦੋਂ ਪੁਲਸ ਪਾਰਟੀ ਨੇ ਖੋਲ ਕੇ ਚੈੱਕ ਕੀਤਾ ਤਾਂ ਉਸ 'ਚੋਂ 300 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ 1 ਕਰੋੜ ਤੋਂ ਵੱਧ ਕੀਮਤ ਹੈ।...

ਫੋਟੋ - http://v.duta.us/seXeWgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ERfFagAA

📲 Get Punjab News on Whatsapp 💬