ਅਜਨਾਲਾ ਅਮ੍ਰਿਤਸਰ ਮੁੱਖ ਰੋਡ 'ਤੇ ਹਾਦਸੇ ਦੌਰਾਨ ਹੋਈ ਔਰਤ ਦੀ ਮੌਤ

  |   Amritsarnews

ਰਾਜਾਸਾਂਸੀ,(ਰਾਜਵਿੰਦਰ) : ਅਜਨਾਲਾ ਅਮ੍ਰਿਤਸਰ ਮੁੱਖ ਰੋਡ 'ਤੇ ਸੜਕ ਹਾਦਸੇ ਦੌਰਾਨ ਇਕ ਔਰਤ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਲੜਕੀ ਕਵਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਤੇ ਉਸ ਦੀ ਮਾਤਾ ਨਰਿੰਦਰ ਕੌਰ ਰੋਜ਼ਾਨਾ ਦੀ ਤਰ੍ਹਾਂ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਰਣਜੀਤ ਐਵੀਨਿਊ ਅਮ੍ਰਿਤਸਰ ਤੋਂ ਆਪਣੇ ਪਿੰਡ ਹਰਸ਼ਾ ਛੀਨਾਂ ਨੂੰ ਆ ਰਹੇ ਸਨ ਕਿ ਤੇਜ਼ ਰਫਤਾਰ ਟਾਟਾ 407 ਗੱਡੀ ਨੇ ਗਲਤ ਸਾਈਡ ਤੋਂ ਆ ਕੇ ਉਨ੍ਹਾਂ ਸਿੱਧੀ ਟੱਕਰ ਮਾਰ ਦਿੱਤੀ। ਜਿਸ ਦੌਰਾਨ ਉਹ ਆਪਣੀ ਐਕਟਿਵਾ ਤੋਂ ਹੇਠਾ ਡਿੱਗ ਪਏ। ਜਿਸ ਦੌਰਾਨ ਉਸ ਦੀ ਮਾਂ ਦੇ ਸਿਰ ਉਪਰੋ ਗੱਡੀ ਦਾ ਟਾਇਰ ਚੜ ਗਿਆ ਤੇ ਉਸ ਦੀ ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧੀ ਥਾਣਾ ਮੁਖੀ ਸੁਖਜਿੰਦਰ ਸਿੰਘ ਖਹਿਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜਨਾਲਾ ਅਮ੍ਰਿਤਸਰ ਮੁੱਖ ਰੋਡ 'ਤੇ ਹੋਏ ਐਕਸੀਡੈਂਟ 'ਚ ਇੱਕ ਔਰਤ ਦੀ ਮੌਤ ਹੋ ਗਈ ਹੈ ਤੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ 'ਤੇ ਦੋਸ਼ੀ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਜਲਦ ਦੋਸ਼ੀ ਗ੍ਰਿਫਤਾਰ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਫੋਟੋ - http://v.duta.us/_z3tuwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/h4driQAA

📲 Get Amritsar News on Whatsapp 💬