ਅਮਰੀਕੀ ਪੁਲਸ 'ਚ ਭਰਤੀ ਹੋਇਆ ਪੰਜਾਬੀ ਨੌਜਵਾਨ

  |   Ludhiana-Khannanews

ਫਿਲੌਰ,(ਭਟਿਆਰਾ)— ਲਾਗਲੇ ਪਿੰਡ ਚੀਮਾ ਖੁਰਦ ਦੇ ਵਸਨੀਕ ਵਰਿੰਦਰ ਸਿੰਘ (26) ਪੁੱਤਰ ਰਾਮ ਦਾਸ ਸਿੰਘ ਨੇ ਅਮਰੀਕਾ ਦੀ ਪੁਲਸ 'ਚ ਭਰਤੀ ਹੋ ਕੇ ਅਮਰੀਕਾ ਦੀ ਧਰਤੀ 'ਤੇ ਆਪਣੇ ਮਾਤਾ-ਪਿਤਾ ਤੇ ਭਾਰਤ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਵਰਿੰਦਰ ਦੀ ਇਸ ਪ੍ਰਾਪਤੀ 'ਤੇ ਫਿਲੌਰ ਦੇ ਮੁਹੱਲਾ ਸੰਤੋਖਪੁਰਾ 'ਚ ਰਹਿੰਦੀ ਉਸ ਦੀ ਨਾਨੀ ਜਗੀਰ ਕੌਰ, ਮਾਮੇ ਸ਼ਸ਼ੀ ਕਪੂਰ ਤੇ ਦੇਵ ਸਿੰਘ ਦੇ ਘਰ 'ਚ ਖੁਸ਼ੀ ਦਾ ਮਾਹੌਲ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਸ਼ੀ ਨੇ ਦੱਸਿਆ ਕਿ ਉਸ ਦੀ ਭੈਣ ਸੁਮਿੱਤਰਾ ਦੇਵੀ ਤੇ ਜੀਜਾ ਰਾਮ ਦਾਸ ਸਿੰਘ ਆਪਣੇ ਪੁੱਤਰ ਵਰਿੰਦਰ ਸਿੰਘ ਤੇ ਪੁੱਤਰੀਆਂ ਕਿਰਨ ਬਾਲਾ ਤੇ ਮਧੂ ਬਾਲਾ ਸਮੇਤ ਅਮਰੀਕਾ 'ਚ ਆਪਣਾ ਰੈਸਟੋਰੈਂਟ ਪਿਛਲੇ ਲੰਬੇ ਸਮੇਂ ਤੋਂ ਚਲਾ ਰਹੇ ਹਨ। ਮਾਤਾ-ਪਿਤਾ ਤੋਂ ਮਿਲੇ ਸੰਸਕਾਰਾਂ ਤੇ ਮਿਹਨਤ ਸਦਕਾ ਹੀ ਉਨ੍ਹਾਂ ਦਾ ਭਾਣਜਾ ਅੱਜ ਅਮਰੀਕਨ ਪੁਲਸ 'ਚ ਭਰਤੀ ਹੋਇਆ ਹੈ। ਅਮਰੀਕਾ ਤੋਂ ਫੋਨ ਰਾਹੀਂ ਗੱਲਬਾਤ ਕਰਦੇ ਹੋਏ ਵਰਿੰਦਰ ਦੀ ਮਾਤਾ ਸੁਮਿੱਤਰਾ ਦੇਵੀ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਚੀਮਾ ਖੁਰਦ ਦਾ ਜੰਮਪਲ ਹੈ, ਜਿਸ ਨੂੰ ਛੋਟੀ ਉਮਰੇ ਹੀ ਅਮਰੀਕਾ ਲੈ ਆਉਂਦਾ ਸੀ। ਉਸ ਨੇ ਇੱਥੇ ਪੜ੍ਹ ਲਿਖ ਕੇ ਪਹਿਲਾਂ ਵਕੀਲ ਬਣਨ ਦਾ ਮਨ ਬਣਾਇਆ ਸੀ ਪਰ ਫਿਰ ਉਸ ਦਾ ਮਨ ਪੁਲਸ 'ਚ ਭਰਤੀ ਹੋਣ ਲਈ ਕੀਤਾ ਤਾਂ ਉਹ ਪੁਲਸ ਦੀ ਟ੍ਰੇਨਿੰਗ ਕਰ ਕੇ ਪਾਸ ਹੋ ਗਿਆ। ਉਨ੍ਹਾਂ ਦੱਸਿਆ ਕਿ ਉਹ ਅਮਰੀਕਾ ਦੇ ਸੇਂਟਾ ਰੋਜ਼ਾ ਕੈਲੀਫੋਰਨੀਆ 'ਚ ਰਹਿੰਦੇ ਹਨ ਤੇ ਉਨ੍ਹਾਂ ਦਾ ਪੁੱਤਰ ਮੈਡੀਸੀਨੌਂ ਕੌਂਟੀ 'ਚ ਤਾਇਨਾਤ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਦੋਵੇਂ ਬੇਟੀਆਂ ਵੀ ਡਾਟਕਰੀ ਦੀ ਪੜ੍ਹਾਈ ਕਰ ਕੇ ਜਲਦ ਡਾਕਟਰ ਬਣ ਕੇ ਅਮਰੀਕਾ ਦੀ ਧਰਤੀ 'ਤੇ ਸੇਵਾਵਾਂ ਨਿਭਾਉਣਗੀਆਂ।

ਫੋਟੋ - http://v.duta.us/_hktTwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/TuledgAA

📲 Get Ludhiana-Khanna News on Whatsapp 💬