ਏ. ਟੀ. ਐੱਮ. ਕਾਰਡ ਨੂੰ ਬਲਾਕ ਕਰਵਾਉਣ ਦੇ ਬਾਵਜੂਦ ਖਾਤੇ 'ਚੋਂ ਨਿਕਲੇ ਲੱਖਾਂ ਰੁਪਏ

  |   Punjabnews

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਪੰਜਾਬ 'ਚ ਦਿਨੋ-ਦਿਨ ਸਾਈਬਰ ਕ੍ਰਾਈਮ ਵਧਦਾ ਹੀ ਜਾ ਰਿਹਾ ਹੈ, ਇਸੇ ਤਰਾਂ ਦਾ ਮਾਮਲਾ ਅੱਜ ਬਰਨਾਲਾ 'ਚ ਦੇਖਣ ਨੂੰ ਮਿਲਿਆ, ਜਿਥੇ ਇਕ ਵਿਅਕਤੀ ਦਾ ਏ. ਟੀ. ਐੱਮ. ਕਾਰਡ ਗੁੰਮ ਹੋਣ ਤੋਂ ਬਾਅਦ ਕਾਰਡ ਨੂੰ ਤੁਰੰਤ ਬਲਾਕ ਕਰਵਾਇਆ ਗਿਆ ਪਰ ਇਸ ਦੇ ਬਾਵਜੂਦ ਵਿਅਕਤੀ ਦੇ ਖਾਤੇ 'ਚੋਂ ਠੱਗਾਂ ਵਲੋਂ ਲੱਖਾਂ ਰੁਪਏ ਉੱਡਾ ਲਏ ਗਏ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਤਿੰਦਰ ਸਿੰਘ ਵਾਸੀ ਰਾਮਗੜ੍ਹੀਆ ਰੋਡ ਬਰਨਾਲਾ ਨੇ ਦੱਸਿਆ ਕਿ ਮੇਰੀ ਮਾਤਾ ਭਜਨ ਕੌਰ ਦਾ ਇਕ ਖਾਤਾ ਐੱਚ. ਡੀ. ਐੱਫ. ਸੀ. ਬੈਂਕ ਬਰਨਾਲਾ ਬ੍ਰਾਂਚ 'ਚ ਹੈ, ਜਿਸ ਦਾ ਏ. ਟੀ. ਐੱਮ. ਕਾਰਡ ਪਿਛਲੀ 29 ਮਈ 2019 ਨੂੰ ਗੁੰਮ ਹੋ ਗਿਆ ਸੀ। ਮੈਂ ਕਾਰਡ ਗੁੰਮ ਹੋਣ ਸਬੰਧੀ ਪਤਾ ਲੱਗਦੇ ਹੀ ਉਸਨੂੰ ਤੁਰੰਤ ਬਲਾਕ ਕਰਵਾ ਦਿੱਤਾ ਸੀ ਪਰ ਪਿਛਲੀ 3 ਸਤੰਬਰ ਨੂੰ ਮੇਰੀ ਮਾਤਾ ਭਜਨ ਕੌਰ ਜਦ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ ਗਈ ਤਾਂ ਪਤਾ ਲੱਗਿਆ ਕਿ ਉਸ ਦੇ ਖਾਤੇ 'ਚ ਸਿਰਫ 345 ਰੁਪਏ ਹੀ ਬਚੇ ਹਨ, ਜਿਸ ਸਬੰਧੀ ਅਸੀਂ 4 ਸਤੰਬਰ ਨੂੰ ਬੈਂਕ 'ਚ ਜਾ ਕੇ ਖਾਤਾ ਚੈੱਕ ਕਰਵਾਇਆ ਤਾਂ ਪਤਾ ਲੱਗਿਆ ਕਿ 6 ਅਗਸਤ 2019 ਤੋਂ ਲੈ ਕੇ 22 ਅਗਸਤ 2019 ਤੱਕ ਅਣਪਛਾਤੇ ਵਿਅਕਤੀ/ਵਿਅਕਤੀਆਂ ਵੱਲੋਂ ਮੇਰੀ ਮਾਤਾ ਦੇ ਖਾਤੇ 'ਚੋਂ ਵੱਖ-ਵੱਖ ਟਰਾਂਸਜੇਕਸ਼ਨਾਂ ਰਾਹੀਂ ਹਿਸਾਰ, ਦਿੱਲੀ, ਕਰਨਾਲ ਅਤੇ ਭਿਵਾਨੀ ਦੇ ਏ. ਟੀ. ਐੱਮਜ਼ 'ਚੋਂ 1,31,439 ਰੁਪਏ ਕੱਢਵਾਏ ਗਏ ਹਨ ਜਦੋਂਕਿ ਉਕਤ ਖਾਤੇ ਦਾ ਏ. ਟੀ. ਐੱਮ. ਕਾਰਡ ਸਾਡੇ ਕੋਲ ਹੈ, ਜਿਸ ਦੀ ਲਿਖਤੀ ਸ਼ਿਕਾਇਤ ਅਸੀਂ ਥਾਣਾ ਸਿਟੀ 1 ਬਰਨਾਲਾ 'ਚ ਦਰਜ ਕਰਵਾਈ ਹੈ।...

ਫੋਟੋ - http://v.duta.us/u71vbQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/QvKQGQAA

📲 Get Punjab News on Whatsapp 💬