ਕੇਂਦਰ ਦੀ ਨਵੀਂ ਟ੍ਰੈਫਿਕ ਜੁਰਮਾਨਾ ਨੀਤੀ ਨੂੰ ਅਪਣਾਵੇਗਾ ਪੰਜਾਬ ਪਰ ਨਹੀਂ ਹੋਣਗੇ ਮੋਟੇ ਜੁਰਮਾਨੇ

  |   Punjabnews

ਜਲੰਧਰ,(ਧਵਨ): ਕੇਂਦਰੀ ਦੀ ਨਵੀਂ ਟ੍ਰੈਫਿਕ ਜੁਰਮਾਨਾ ਨੀਤੀ ਨੂੰ ਪੰਜਾਬ ਵੀ ਅਪਣਾਵੇਗਾ ਪਰ ਇਸ ਦੌਰਾਨ ਮੋਟੇ ਜੁਰਮਾਨੇ ਨਹੀਂ ਕੀਤੇ ਜਾਣਗੇ। ਪੰਜਾਬ ਦੇ ਪ੍ਰਸ਼ਾਸਨ ਤੇ ਪੁਲਸ ਦੇ ਉੱਚ ਅਧਿਕਾਰੀਆਂ ਨੇ ਆਪਸ 'ਚ ਮੀਟਿੰਗ ਕਰਕੇ ਇਸ ਸਬੰਧ 'ਚ ਇਕ ਮਤਾ ਤਿਆਰ ਕੀਤਾ ਹੈ, ਜਿਹੜਾ ਛੇਤੀ ਹੀ ਰਾਜ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੂੰ ਭੇਜਿਆ ਜਾ ਰਿਹਾ ਹੈ। ਟਰਾਂਸਪੋਰਟ ਮੰਤਰੀ ਇਸ ਮਤੇ 'ਤੇ ਗ਼ੌਰ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਬਾਰੇ ਵਿਚਾਰ-ਵਟਾਂਦਰਾ ਕਰਨਗੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਦਾਇਤਾਂ ਦਿੱਤੀਆਂ ਹਨ ਕਿ ਪੰਜਾਬ 'ਚ ਮੋਟੇ ਜੁਰਮਾਨੇ ਨਹੀਂ ਕੀਤੇ ਜਾਣੇ ਚਾਹੀਦੇ ਕਿਉਕਿ ਪਹਿਲਾਂ ਹੀ ਟ੍ਰੈਫਿਕ ਉਲੰਘਣਾਵਾਂ ਦੇ ਮਾਮਲਿਆਂ 'ਚ ਰਾਜ ਦੇ ਲੋਕਾਂ ਤੋਂ ਭਾਰੀ ਜੁਰਮਾਨੇ ਟ੍ਰੈਫਿਕ ਪੁਲਸ ਤੇ ਟ੍ਰਾਂਸਪੋਰਟ ਵਿਭਾਗ ਵੱਲੋਂ ਵਸੂਲ ਕੀਤੇ ਜਾ ਰਹੇ ਹਨ। ਸਰਕਾਰੀ ਹਲਕਿਆਂ ਨੇ ਦੱਸਿਆ ਹੈ ਕਿ ਭਾਵੇਂ ਕੇਂਦਰ ਸਰਕਾਰ ਨੇ ਮੋਟਰ ਵ੍ਹੀਕਲ ਐਕਟ 2019 'ਚ ਤਕਸੀਮ ਕਰ ਕੇ ਟ੍ਰੈਫਿਕ ਨਿਯਮਾਂ ਦੀਆਂ ਉਲੰਘਣਾਵਾਂ ਦੇ ਮਾਮਲਿਆਂ 'ਚ ਭਾਰੀ ਜੁਰਮਾਨੇ ਦੀ ਵਿਵਸਥਾ ਕੀਤੀ ਹੈ ਪਰ ਸੂਬਾਈ ਸਰਕਾਰਾਂ ਨੂੰ ਇਸ ਗੱਲ ਦੀ ਖੁੱਲ੍ਹ ਦਿੱਤੀ ਗਈ ਹੈ ਕਿ ਉਹ ਜੁਰਮਾਨਿਆਂ ਦੀ ਰਕਮ ਘਟਾ ਸਕਦੀਆਂ ਹਨ।...

ਫੋਟੋ - http://v.duta.us/3k28XwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/5XzA4gAA

📲 Get Punjab News on Whatsapp 💬