ਖਾਂਬਰਾ 'ਚ ਡੇਢ ਕਨਾਲ ਦੇ ਪਲਾਟ 'ਤੇ ਕਬਜ਼ਾ ਨਾ ਛੱਡਣ ਸਬੰਧੀ ਝਗੜਾ, ਕੇਸ ਦਰਜ

  |   Jalandharnews

ਜਲੰਧਰ (ਮਹੇਸ਼)- ਖਾਂਬਰਾ 'ਚ ਇਕ ਔਰਤ ਵਲੋਂ ਕਿਰਾਏ 'ਤੇ ਲਏ ਹੋਏ ਕਰੀਬ ਡੇਢ ਕਨਾਲ ਦੇ ਪਲਾਟ 'ਤੇ ਕਬਜ਼ਾ ਨਾ ਛੱਡਣ ਕਾਰਣ ਝਗੜਾ ਹੋ ਗਿਆ, ਜਿਸ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਨੇ ਪਲਾਟ ਦੇ ਮਾਲਕ ਰਿਟਾ. ਕਰਨਲ ਜਸਦੀਪ ਸਿੰਘ ਦੇ ਬਿਆਨਾਂ 'ਤੇ ਪਲਾਟ ਕਿਰਾਏ 'ਤੇ ਲੈਣ ਤੋਂ ਬਾਅਦ ਉਸ 'ਤੇ ਕਬਜ਼ਾ ਨਾ ਛੱਡਣ ਵਾਲੀ ਔਰਤ ਖਿਲਾਫ ਮੁਕੱਦਮਾ ਨੰ. 121 ਦਰਜ ਕਰ ਲਿਆ। ਕੇਸ ਦਰਜ ਕੀਤੇ ਜਾਣ ਦੀ ਪੁਸ਼ਟੀ ਫਤਿਹਪੁਰ (ਪ੍ਰਤਾਪਪੁਰਾ) ਚੌਕੀ ਦੇ ਮੁਖੀ ਐੱਸ. ਆਈ. ਕੁਲਦੀਪ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਜਦੋਂ ਪਲਾਟ ਦੇ ਮਾਲਕ ਨੂੰ ਉਸ ਦੀ ਜ਼ਮੀਨ ਦਾ ਕਬਜ਼ਾ ਦਿਵਾਉਣ ਲਈ ਪਲਾਟ 'ਚ ਪਏ ਔਰਤ ਦੇ ਸਾਮਾਨ ਨੂੰ ਪੁਲਸ ਵਲੋਂ ਹਟਾਇਆ ਗਿਆ ਤਾਂ ਉਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਔਰਤ ਨੇ ਉਥੇ ਗੋਲੀ ਚਲਾਉਣ ਦੀ ਅਫਵਾਹ ਫੈਲਾ ਦਿੱਤੀ ਪਰ ਮੌਕੇ 'ਤੇ ਪਹੁੰਚੇ ਪ੍ਰਤਾਪਪੁਰਾ ਚੌਕੀ ਦੇ ਮੁਖੀ ਐੱਸ. ਆਈ. ਕੁਲਦੀਪ ਸਿੰਘ ਨੇ ਪੂਰੀ ਜਾਂਚ ਤੋਂ ਬਾਅਦ ਕਿਹਾ ਕਿ ਉਥੇ ਕੋਈ ਗੋਲੀ ਨਹੀਂ ਚੱਲੀ। ਪਤਾ ਲੱਗਾ ਹੈ ਕਿ ਔਰਤ ਵਲੋਂ ਕਿਰਾਏ 'ਤੇ ਲਏ ਹੋਏ ਪਲਾਟ 'ਚ ਚਰਚ ਚਲਾਈ ਜਾ ਰਹੀ ਸੀ ਅਤੇ ਉਤੇ ਪ੍ਰਾਰਥਨਾ ਸਭਾ ਵੀ ਹੁੰਦੀ ਹੈ।

ਫੋਟੋ - http://v.duta.us/Vd7MEgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/PEGdWgAA

📲 Get Jalandhar News on Whatsapp 💬